15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੇਠ ਰੌਸ਼ਨ ਲਾਲ ਦੀ ਬਰਸੀ 'ਤੇ ਲਗਾਏ ਕੈਂਪ ਵਿਚ ਮੋਤੀਆਬਿੰਦ ਦੇ 86 ਮਰੀਜ਼ਾਂ ਦੀ ਸ਼ਨਾਖ਼ਤ <br/>

ਸੇਠ ਰੋਸ਼ਨ ਲਾਲ ਚੈਰੀਟੇਬਲ ਆਈ ਹਸਪਤਾਲ ਵਿਚ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਦੌਰਾਨ ਟਰੱਸਟ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਅਤੇ ਹੋਰ | <br/> 23-12-2025
ਡੱਬਵਾਲੀ, 22 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸੇਠ ਰੋਸ਼ਨ ਲਾਲ ਦੀ ਬਰਸੀ ਮੌਕੇ ਸੇਠ ਰੋਸ਼ਨ ਲਾਲ ਚੈਰੀਟੇਬਲ ਆਈ ਹਸਪਤਾਲ ਤੇ ਫਿਜੀਓਥੈਰੇਪੀ ਸੈਂਟਰ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ | ਓਪੀਡੀ ਵਿੱਚ 250 ਮਰੀਜਾਂ ਦੀ ਬਲੱਡ ਸ਼ੂਗਰ, ਬੀਪੀ ਅਤੇ ਈਸੀਜੀ ਦੀ ਜਾਂਚ ਕੀਤੀ ਗਈ | ਅੱਖ ਰੋਗਾਂ ਦੇ ਮਾਹਰ ਡਾ. ਸਤਿੰਦਰ ਉਪਾਧਿਆਏ ਨੇ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦੀ ਜਾਂਚ ਕੀਤੀ | ਕੈਂਪ ਦੌਰਾਨ 86 ਮਰੀਜਾਂ ਨੂੰ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਸ਼ਨਾਖ਼ਤ ਕੀਤੀ ਗਈ | ਟਰੱਸਟ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਭਵਿੱਖ ਵਿੱਚ ਵੀ ਅਜਿਹੇ ਸਿਹਤ ਕੈਂਪ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਅਤੇ ਦਵਾਈਆਂ ਹਸਪਤਾਲ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਅਸ਼ੋਕ ਗਰਗ, ਧੂਨੀਦਾਸ, ਸੰਦੀਪ ਗਰਗ ਅਤੇ ਮੈਨੇਜਰ ਭੋਜਰਾਜ ਭਾਟੀ ਵੀ ਮੌਜੂਦ ਸਨ |

ਪਿਛਲੀ ਖ਼ਬਰ 17 ਗ੍ਰਾਮ 123 ਮਿਲੀਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਬੀ.ਕੇ. ਬਿੰਦੂ ਦੀਦੀ ਦਾ ਜਨਮ ਦਿਨ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।