ਰਤੀਆ, 4 ਦਸੰਬਰ (ਬੇਅੰਤ ਕੌਰ ਮੰਡੇਰ)- ਸਥਾਨਕ ਬਾਸਕਟਬਾਲ ਟੀਮ ਦੇ ਖਿਡਾਰੀ ਰੋਹਤਕ 'ਚ ਖੇਡ ਵਿਭਾਗ ਦੀ ਲਾਪਰਵਾਹੀ ਨਾਲ ਬਾਸਕਟਬਾਲ ਦਾ ਖੰਭਾ ਡਿੱਗਣ ਕਾਰਨ ਹੋਈ ਖਿਡਾਰੀ ਦੀ ਮੌਤ ਦੀ ਸਖ਼ਤ ਨਿੰਦਾ ਕਰਦੇ ਹਨ | ਰਤੀਆ ਬਾਸਕਟਬਾਲ ਟੀਮ ਨੇ ਹਰਿਆਣਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਹਿਰ ਦੇ ਖਸਤਾ ਹਾਲਤ ਬਾਸਕਟਬਾਲ ਮੈਦਾਨਾਂ ਦੀ ਮੁਰੰਮਤ ਕਰਨ ਦੀ ਅਪੀਲ ਕੀਤੀ ਤਾਂ ਜੋ ਨੌਜਵਾਨਾਂ ਨੂੰ ਖੇਡਣ 'ਚ ਕੋਈ ਮੁਸ਼ਕਲ ਨਾ ਆਵੇ | ਇਸ ਮੌਕੇ ਸ਼ਰਮਾ ਚੰਦ ਲਾਲੀ, ਕਾਲਾ ਰਾਮ, ਟੀਟੂ ਸਿੰਘ, ਸੰਜੇ ਕੁਮਾਰ, ਬਲਵਿੰਦਰ ਸਿੰਘ, ਅਜੇ ਕੁਮਾਰ, ਮਨਮੋਹਨ ਸਿੰਘ, ਹਰਸ਼ ਕੁਮਾਰ, ਰਸਵਿੰਦਰ ਸਿੰਘ, ਅਜੈ ਅਗਰਵਾਲ, ਪ੍ਰਸ਼ਾਂਤ ਕੁਮਾਰ, ਪਵਨ ਸਿੰਗਲਾ, ਲਕਸ਼ੈ ਕੁਮਾਰ ਆਦਿ ਹਾਜ਼ਰ ਸਨ |