26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਉੱਦਮਤਾ ਪੰਦ੍ਹਰਵਾੜਾ ਮਨਾਇਆ <br/>

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਉੱਦਮਤਾ ਪੰਦ੍ਹਰਵਾੜੇ ਨੂੰ ਲੈ ਕੇ ਕਰਵਾਏ ਗਏ ਇਕ ਮੁਕਾਬਲੇ 'ਚ ਹਿੱਸਾ ਲੈਂਦੀ ਹੋਈ ਵਿਦਿਆਰਥਣ | ਤਸਵੀਰ : ਨਿਮਰ <br/> 03-09-2025
ਯਮੁਨਾਨਗਰ, 2 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਵਲੋਂ ਉੱਦਮਤਾ ਪੰਦ੍ਹਰਵਾੜਾ ਮਨਾਇਆ ਗਿਆ | ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਾਇਓਸਾਇੰਸ ਵਿਭਾਗ ਦੀ ਮੁਖੀ ਡਾ. ਸੁਨੀਤਾ ਕੌਸ਼ਿਕ ਅਤੇ ਆਈ. ਸੀ. ਸੀ. ਕਨਵੀਨਰ ਵਿਵੇਕ ਨੇ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਸਟਾਰਟਅੱਪ ਆਈਡੀਆ ਮੁਕਾਬਲਿਆਂ 'ਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਮਨੋਵਿਗਿਆਨ ਵਿਭਾਗ ਦੀ ਮੁਖੀ ਸ਼ਾਲਿਨੀ ਛਾਬੜਾ ਅਤੇ ਵਣਜ ਵਿਭਾਗ ਦੀ ਮੁਖੀ ਡਾ. ਮੀਨਾਕਸ਼ੀ ਸੈਣੀ ਅਤੇ ਵਿਕਾਸ ਵਾਲੀਆ ਵਲੋਂ ਜੱਜਾਂ ਦੀ ਭੂਮਿਕਾ ਨਿਭਾਈ ਗਈ | ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ 'ਚ ਬੀ. ਸੀ. ਏ. ਫਾਈਨਲ ਸਾਲ ਦੀ ਖੁਸ਼ੀ ਕੁਮਾਰੀ ਨੇ ਪਹਿਲਾ, ਬੀ. ਸੀ. ਏ. ਦੂਜੇ ਸਾਲ ਦੀ ਰਾਧਿਕਾ ਨੇ ਦੂਜਾ ਤੇ ਸਿਮਰਨ ਨੇ ਤੀਜਾ, ਸਲੋਗਨ ਲਿਖਣ ਦੇ ਮੁਕਾਬਲੇ 'ਚ ਬੀ. ਕਾਮ ਫਾਈਨਲ ਸਾਲ ਦੀ ਛਬੀ ਨੇ ਪਹਿਲਾ, ਕਲਪਨਾ ਨੇ ਦੂਜਾ ਸਥਾਨ ਤੇ ਬੀ. ਕਾਮ. ਆਨਰਜ਼ ਫਾਈਨਲ ਸਾਲ ਦੀ ਖੁਸ਼ੀ ਨੇ ਤੀਜਾ, ਸਟਾਰਟਅੱਪ ਆਈਡੀਆ ਮੁਕਾਬਲੇ 'ਚ ਬੀ. ਏ. ਮਨੋਵਿਗਿਆਨ ਆਨਰਜ਼ ਪਹਿਲੇ ਸਾਲ ਦੀ ਮੰਨਤ ਕੰਬੋਜ ਨੇ ਪਹਿਲਾ, ਬੀ. ਏ. ਇਕਨਾਮਿਕਸ ਆਨਰਜ਼ ਫਾਈਨਲ ਸਾਲ ਦੀ ਖੁਸ਼ੀ ਸਿੰਗਲਾ ਨੇ ਦੂਜਾ ਤੇ ਬੀ. ਸੀ. ਏ. ਫਾਈਨਲ ਸਾਲ ਦੀ ਓਜਸਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ : ਜਥੇ. ਕੁਲਦੀਪ ਸਿੰਘ ਗੜਗੱਜ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਨਵੇਂ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਦਾ ਸਟਾਫ਼ ਨੇ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।