11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਅਕਾਲ ਅਕੈਡਮੀ ਭੂੰਸਲਾ ਵਿਖੇ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ <br/>

ਸਮਾਗਮ ਦਾ ਇਕ ਦਿ੍ਸ਼ | ਤਸਵੀਰ: ਓ.ਪੀ.ਸੈਣੀ <br/> 01-06-2025
ਗੂਹਲਾ ਚੀਕਾ, 31 ਮਈ (ਓ.ਪੀ.ਸੈਣੀ)-ਅਕਾਲ ਅਕੈਡਮੀ ਭੁੰਸਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਰਧਾ, ਨਿਮਰਤਾ ਅਤੇ ਭਾਵਨਾਤਮਕ ਲਹਿਜ਼ੇ ਨਾਲ ਮਨਾਇਆ ਗਿਆ | ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਸੀ ਕਿ ਵਿਦਿਆਰਥੀਆਂ ਨੇ ਨਾ ਸਿਰਫ਼ ਧਾਰਮਿਕ ਸਮੱਗਰੀ ਰਾਹੀਂ ਗੁਰੂ ਜੀ ਨੂੰ ਯਾਦ ਕੀਤਾ, ਸਗੋਂ ਸੇਵਾ ਦੇ ਜ਼ਰੀਏ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਅਮਲ ਵਿਚ ਵੀ ਲਿਆਂਦਾ | ਸਕੂਲ ਦੀ ਪਿ੍ੰਸੀਪਲ ਗੁਰਜੀਤ ਕੌਰ ਦੀ ਅਗਵਾਈ ਹੇਠ ਸਮਾਰੋਹ ਦੀ ਸ਼ੁਰੂਆਤ ਗੁਰਬਾਣੀ ਪਾਠ ਤੇ ਸ਼ਬਦ ਕੀਰਤਨ ਨਾਲ ਹੋਈ | ਵਿਦਿਆਰਥੀਆਂ ਨੇ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ, ਉਨ੍ਹਾਂ ਦੇ ਸਹਿਣਸ਼ੀਲ ਸੁਭਾਅ, ਅਹਿੰਸਾ ਅਤੇ ਮਨੁੱਖਤਾ ਦੇ ਪਾਠਾਂ 'ਤੇ ਆਧਾਰਿਤ ਭਾਵਪੂਰਕ ਵਿਚਾਰ ਪੇਸ਼ ਕਰਕੇ ਹਾਜ਼ਰੀਨ ਨੂੰ ਗਹਿਰੀ ਪ੍ਰੇਰਨਾ ਦਿੱਤੀ | ਇਸ ਪਵਿੱਤਰ ਮੌਕੇ 'ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਟਾਫ਼ ਮੈਂਬਰਾਂ ਨੇ ਮਿਲ ਕੇ ਛਬੀਲ ਲਗਾਈ | ਸਕੂਲ ਦੇ ਬਾਹਰ ਪਾਣੀ ਦੀ ਛਬੀਲ ਲਗਾ ਕੇ ਗੁਰੂ ਜੀ ਦੀ ਸ਼ਹੀਦੀ ਦੀ ਯਾਦ 'ਚ ਠੰਢਾ ਮਿੱਠਾ ਜਲ ਵੰਡਿਆ ਗਿਆ | ਅਧਿਆਪਕ ਨਿਰਮਲ ਦਾਸ, ਸੁਖਚੈਨ ਸਿੰਘ, ਸਤਗੁਰ ਸਿੰਘ ਤੇ ਹੋਰ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਤੋਂ ਸਿੱਖ ਲੈਣ ਅਤੇ ਆਪਣੇ ਜੀਵਨ ਵਿਚ ਸੇਵਾ, ਸਚਾਈ, ਸੰਤੋਖ ਅਤੇ ਸਹਿਣਸ਼ੀਲਤਾ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਪੁਲਿਸ ਦੇ 6 ਅਧਿਕਾਰੀਆਂ ਨੂੰ ਸੇਵਾ-ਮੁਕਤ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਮੌਨਸੂਨ ਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।