10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਾਤਾ ਹਰਕੀ ਦੇਵੀ ਸਕੂਲ ਵਿਖੇ ਜੂਨੀਅਰ ਕੈਬਨਿਟ ਦੇ ਅਹੁਦੇਦਾਰਾਂ ਨੇ ਸੰਭਾਲਿਆ ਚਾਰਜ <br/>

ਮਾਤਾ ਹਰਕੀ ਦੇਵੀ ਸਕੂਲ ਔਢਾਂ ਵਿਖੇ ਜੂਨੀਅਰ ਕੈਬਨਿਟ ਅਹੁਦੇਦਾਰਾਂ ਨਾਲ ਡਾ. ਕੁਲਦੀਪ ਕੌਰ | ਤਸਵੀਰ : ਪੰਨੀਵਾਲੀਆ <br/> 01-06-2025
ਕਾਲਾਂਵਾਲੀ/ਸਿਰਸਾ, 31 ਮਈ (ਭੁਪਿੰਦਰ ਪੰਨੀਵਾਲੀਆ)- ਮਾਤਾ ਹਰਕੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਔਢਾਂ ਵਿਖੇ ਵਿਦਿਆਰਥੀਆਂ ਦੀ ਜੂਨੀਅਰ ਕੈਬਨਿਟ ਦੇ ਅਹੁਦੇਦਾਰਾਂ ਦੇ ਚਾਰਜ ਸੰਭਾਲਣ ਲਈ ਸਮਾਰੋਹ ਆਯੋਜਿਤ ਕੀਤਾ ਗਿਆ | ਮਾਤਾ ਹਰਕੀ ਦੇਵੀ ਐਜੂਕੇਸ਼ਨਲ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਡਾ. ਕੁਲਦੀਪ ਕੌਰ ਨੇ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਟੇਜ ਸੰਚਾਲਨ ਵਿਦਿਆਰਥਣਾਂ ਖੁਸ਼ਪ੍ਰੀਤ ਸ਼ਰਮਾ ਅਤੇ ਨੀਸ਼ੂ ਦੁਆਰਾ ਕੀਤਾ ਗਿਆ | ਸਕੂਲ ਕੈਬਨਿਟ ਦੇ ਚੁਣੇ ਹੋਏ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ, ਜਿਨ੍ਹਾਂ ਨੇ ਆਪਣੇ-ਆਪਣੇ ਸਮੂਹਾਂ ਦੀ ਹੌਸਲਾ ਅਫਜ਼ਾਈ ਕੀਤੀ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ, ਮੈਨੇਜਿੰਗ ਡਾਇਰੈਕਟਰ ਅਤੇ ਪਿ੍ੰਸੀਪਲ ਡਾ. ਕੁਲਦੀਪ ਕੌਰ ਨੇ ਜੂਨੀਅਰ ਕਲਾਸ ਦੇ ਵਿਦਿਆਰਥੀਆਂ ਹੈੱਡ ਬੁਆਏ ਵਿਰਾਟ ਸ਼ਰਮਾ (5ਵੀਂ) ਅਤੇ ਹੈੱਡ ਗਰਲ ਸਮਾਇਰਾ (5ਵੀਂ), ਵਾਈਸ ਹੈੱਡ ਬੁਆਏ ਦਿਵਿਆ ਮਾਨ (5ਵੀਂ) ਅਤੇ ਵਾਈਸ ਹੈੱਡ ਗਰਲ ਓਜਸਵੀ (5ਵੀਂ), ਸਪੋਰਟਸ ਕੈਪਟਨ ਬੁਆਏ ਤਨਮਯ ਅਤੇ ਸਪੋਰਟਸ ਕੈਪਟਨ ਗਰਲ ਕਿਮਰਾਨ, ਵਾਈਸ ਸਪੋਰਟਸ ਕੈਪਟਨ ਬੁਆਏ ਦੀਪਕ ਅਤੇ ਵਾਈਸ ਸਪੋਰਟਸ ਕੈਪਟਨ ਗਰਲ ਮਨਸੀਰਤ ਅਤੇ ਹੋਰ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ | ਮੈਨੇਜਿੰਗ ਡਾਇਰੈਕਟਰ ਡਾ. ਕੁਲਦੀਪ ਕੌਰ ਨੇ ਸਾਰੇ ਹਾਊਸ ਕੈਬਨਿਟ ਮੈਂਬਰਾਂ ਨੂੰ ਬੈਜ ਲਗਾ ਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ | ਸਾਰੇ ਹਾਊਸ ਕੈਪਟਨਾਂ ਨੇ ਆਪਣੇ ਹਾਊਸ ਮਾਸਟਰ ਦੇ ਨਾਲ-ਨਾਲ ਆਪਣੇ-ਆਪਣੇ ਸਥਾਨਾਂ 'ਤੇ ਆਪਣੇ ਝੰਡੇ ਬੜੀ ਧੂਮਧਾਮ ਨਾਲ ਲਹਿਰਾਏ | ਇਸ ਪ੍ਰੋਗਰਾਮ ਦੇ ਸਮਾਪਤੀ ਦੌਰਾਨ ਮੈਨੇਜਿੰਗ ਡਾਇਰੈਕਟਰ ਡਾ. ਕੁਲਦੀਪ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਮੌਜੂਦਗੀ ਵਿੱਚ ਸਰਟੀਫਿਕੇਟ ਦੇ ਕੇ ਮਾਰਗਦਰਸ਼ਨ ਕੀਤਾ |

ਪਿਛਲੀ ਖ਼ਬਰ ਹਰਿਆਣਾ ਗੁਰਦੁਆਰਾ ਕਮੇਟੀ ਜੀਂਦ 'ਚ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਏਗੀ: ਝੀਂਡਾ <br/> ਅਗਲੀ ਖ਼ਬਰ ਵਿਸ਼ਵ ਤੰਬਾਕੂ ਰਹਿਤ ਦਿਵਸ 'ਤੇ ਵਿਸ਼ੇਸ਼ ਮੁਹਿੰਮ ਚਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।