10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਘਰੇਲੂ ਝਗੜੇ ਕਾਰਨ ਯਮੁਨਾ ਨਦੀ ਵਿਚ ਦੋ ਨੌਜਵਾਨਾਂ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 01-06-2025
ਨਵੀਂ ਦਿੱਲੀ, 31 ਮਈ (ਮਿਸਰਦੀਪ ਭਾਟੀਆ)- ਦਿੱਲੀ ਵਿਚ ਯਮੁਨਾ ਨਦੀ ਦੇ ਦੋ ਵੱਖ-ਵੱਖ ਹਿੱਸਿਆਂ ਤੋਂ ਦੋ ਖ਼ੁਦਕੁਸ਼ੀਆਂ ਦੇ ਮਾਮਲਿਆਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ | 48 ਘੰਟਿਆਂ ਵਿਚ ਦੋ ਲੋਕਾਂ ਨੇ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਪਹਿਲਾ ਮਾਮਲਾ ਬੁੱਧਵਾਰ ਨੂੰ ਸਾਹਮਣੇ ਆਇਆ ਜਦੋਂ ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਵਿਚ ਰਹਿਣ ਵਾਲੇ 46 ਸਾਲਾ ਵਿੱਕੀ ਕਪੂਰ ਨੇ ਘਰੇਲੂ ਝਗੜਿਆਂ ਤੋਂ ਪ੍ਰੇਸ਼ਾਨ ਹੋ ਕੇ ਪੂਰਬੀ ਦਿੱਲੀ ਬੋਟ ਕਲੱਬ ਦੇ ਨੇੜੇ ਯਮੁਨਾ ਨਦੀ ਵਿਚ ਛਾਲ ਮਾਰ ਦਿੱਤੀ | ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ | ਇਸ ਤੋਂ ਬਾਅਦ ਦਿੱਲੀ ਫਾਇਰ ਬਿ੍ਗੇਡ, ਬੋਲਟ ਕਲੱਬ ਅਤੇ ਸਥਾਨਕ ਪੁਲਿਸ ਟੀਮ ਨੇ ਸਾਂਝੇ ਤੌਰ 'ਤੇ ਇਕ ਖੋਜ ਮੁਹਿੰਮ ਚਲਾਈ | ਵਿੱਕੀ ਦੀ ਲਾਸ਼ ਦੇਰ ਰਾਤ ਨਦੀ ਵਿਚੋਂ ਬਰਾਮਦ ਕੀਤੀ ਗਈ | ਪੁਲਿਸ ਦੇ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਕੋਈ ਸਾਜਿਸ਼ ਜਾਂ ਅਪਰਾਧਿਕ ਪਹਿਲੂ ਨਹੀਂ ਮਿਲਿਆ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ |
ਦੂਜਾ ਮਾਮਲਾ ਵੀਰਵਾਰ ਸਵੇਰੇ ਲਗਭਗ 6 ਵਜੇ ਮਯੂਰ ਵਿਹਾਰ ਸਥਿਤ ਚਿੱਲਾ ਯਮੁਨਾ ਖਾਦਰ ਇਲਾਕੇ ਤੋਂ ਸਾਹਮਣੇ ਆਇਆ ਹੈ | 21 ਸਾਲਾ ਨੌਜਵਾਨ ਸਮੀਰ ਨੇ ਆਪਣੇ ਸਕੂਟਰ ਸਮੇਤ ਯਮੁਨਾ ਵਿਚ ਛਾਲ ਮਾਰ ਦਿੱਤੀ | ਸਮੀਰ ਦਾ ਦੋਸਤ ਨਾਜ਼ਿਮ ਵੀ ਉਸ ਨਾਲ ਸੀ | ਜਿਸ ਨੇ ਪੁਲਿਸ ਨੂੰ ਦੱਸਿਆ ਕਿ ਸਮੀਰ ਨੇ ਨਾਜ਼ਿਮ ਨੂੰ ਸਕੂਟਰ ਤੋਂ ਉਤਰਨ ਲਈ ਕਿਹਾ ਫਿਰ ਸਿੱਧੇ ਪਾਣੀ ਵਿਚ ਛਾਲ ਮਾਰ ਦਿੱਤੀ | ਸਥਾਨਕ ਲੋਕਾਂ ਅਤੇ ਨਾਜ਼ਿਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ | ਫਾਇਰ ਵਿਭਾਗ ਅਤੇ ਗੋਤਾਖੋਰਾਂ ਦੀ ਮਦਦ ਨਾਲ ਸਮੀਰ ਦੀ ਲਾਸ਼ ਅਤੇ ਸਕੂਟਰ ਨੂੰ ਥੋੜ੍ਹੇ ਹੀ ਸਮੇਂ ਵਿਚ ਬਰਾਮਦ ਕਰ ਲਿਆ ਗਿਆ | ਸਮੀਰ ਨੂੰ ਤੁਰੰਤ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੋਸਟਮਾਰਟਮ ਤੋਂ ਬਾਅਦ ਲਾਸ਼ ਉਸ ਦੇ ਪਿਤਾ ਨੂੰ ਸੌਂਪ ਦਿੱਤੀ | ਪੁਲਿਸ ਦੇ ਅਨੁਸਾਰ ਸਮੀਰ ਨੇ ਪਹਿਲਾਂ ਵੀ ਆਤਮਘਾਤੀ ਵਿਵਹਾਰ ਕੀਤਾ ਸੀ | ਦੋਵਾਂ ਮਾਮਲਿਆਂ ਵਿਚ ਪੁਲਿਸ ਨੂੰ ਹੁਣ ਤੱਕ ਕਿਸੇ ਸਾਜਿਸ਼ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਦਿੱਲੀ ਵਿਚ 5 ਦਿਨਾਂ ਲਈ ਹਨੇਰੀ ਦੇ ਨਾਲ ਮੀਂਹ ਦੀ ਚਿਤਾਵਨੀ ਅਗਲੀ ਖ਼ਬਰ ਆਈ.ਆਈ.ਟੀ. ਅਤੇ ਐਨ.ਆਈ.ਟੀ. ਵਿਚ ਦਾਖ਼ਲੇ ਲਈ ਜੋਸਾ ਕੌਂਸਲਿੰਗ ਪ੍ਰਕਿਰਿਆ 3 ਜੂਨ ਤੋਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।