13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਘਰਾਂ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 4 ਦੀ ਮੌਤ <br/>

ਅਜੀਤ ਡੈਸਕ 30-12-2025
ਲੈਸਟਰ (ਇੰਗਲੈਂਡ), 29 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਗਲੌਸਟਰਸ਼ਾਇਰ ਸੂਬੇ ਦੇ ਸਟ੍ਰਾਊਡ ਸ਼ਹਿਰ ਨੇੜਲੇ ਇਲਾਕੇ ਬਿ੍ਮਜ਼ਕੋਮ ਹਿੱਲ ਵਿਚ ਬਾਕਸਿੰਗ ਡੇ ਦੇ ਦਿਨ ਘਰ ਅੰਦਰ ਲੱਗੀ ਭਿਆਨਕ ਅੱਗ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਸਦਾ ਲਈ ਖੋਹ ਲਈਆਂ ¢ ਇਸ ਦਰਦਨਾਕ ਹਾਦਸੇ ਵਿਚ ਇੱਕ ਮਾਂ ਅਤੇ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ | ਪੁਲਿਸ ਅਤੇ ਫਾਇਰ ਬਿ੍ਗੇਡ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਅੱਗ ਅਚਾਨਕ ਘਰ ਵਿਚ ਲੱਗ ਗਈ | ਇਸ ਸਮੇਂ ਘਰ ਦੇ ਅੰਦਰ ਸੱਤ ਸਾਲਾ ਲੜਕੀ, ਚਾਰ ਸਾਲਾ ਲੜਕਾ ਤੇ ਉਨ੍ਹਾਂ ਦੀ ਮਾਂ ਮੌਜੂਦ ਸਨ ¢ ਅੱਗ ਦੇ ਭਿਆਨਕ ਰੂਪ ਧਾਰਨ ਕਰਨ ਕਾਰਨ ਤਿੰਨੇ ਘਰ ਦੇ ਅੰਦਰ ਹੀ ਫਸ ਗਏ ¢ ਗੁਆਂਢੀਆਂ ਵਲੋਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਦਿੱਤੀ ਗਈ ¢ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ, ਪੁਲਿਸ ਅਤੇ ਐਂਬੂਲੈਂਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ¢ ਫਾਇਰ ਫਾਈਟਰਾਂ ਨੇ ਕਾਫ਼ੀ ਸਮੇਂ ਤੱਕ ਅੱਗ 'ਤੇ ਕਾਬੂ ਪਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ, ਪਰ ਅਫ਼ਸੋਸਜਨਕ ਤੌਰ 'ਤੇ ਤਿੰਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ ¢ ਪੁਲਿਸ ਨੇ ਦੱਸਿਆ ਕਿ ਮਾਂ ਅਤੇ ਇੱਕ ਬੱਚੇ ਦੀ ਲਾਸ਼ ਐਤਵਾਰ ਨੂੰ ਬਰਾਮਦ ਕੀਤੀ ਗਈ ਸੀ, ਜਦਕਿ ਦੂਜੇ ਬੱਚੇ ਦੀ ਲਾਸ਼ ਬਾਅਦ ਵਿਚ ਘਰ ਦੇ ਅੰਦਰੋਂ ਮਿਲੀ ¢ ਇਸ ਹਾਦਸੇ ਤੋਂ ਬਾਅਦ ਇਲਾਕੇ ਨੂੰ ਪੁਲਿਸ ਵਲੋਂ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਗਿਆ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ¢ ਫੋਰੈਂਸਿਕ ਟੀਮਾਂ ਵੀ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕਰ ਰਹੀਆਂ ਹਨ ¢ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਆਵੇਗੀ ¢ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਪੂਰੇ ਇਲਾਕੇ ਲਈ ਇੱਕ ਵੱਡਾ ਸਦਮਾ ਹੈ ¢ ਨੇੜਲੇ ਵਸਨੀਕਾਂ ਮੁਤਾਬਕ ਪਰਿਵਾਰ ਮਿਲਣਸਾਰ ਸੀ ਅਤੇ ਬੱਚੇ ਇਲਾਕੇ ਵਿਚ ਸਭ ਦੇ ਚਹੇਤੇ ਸਨ ¢ ਇਸ ਦੁੱਖਦਾਈ ਹਾਦਸੇ ਕਾਰਨ ਕ੍ਰਿਸਮਸ ਅਤੇ ਬਾਕਸਿੰਗ ਡੇ ਦੀਆਂ ਖੁਸ਼ੀਆਂ ਸੋਗ ਵਿਚ ਤਬਦੀਲ ਹੋ ਗਈਆਂ ਹਨ ¢ ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵੀ ਇਸ ਅੱਗ ਨਾਲ ਸਬੰਧਿਤ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਵੇ ਤਾਂ ਉਹ ਜਾਂਚ ਵਿਚ ਸਹਿਯੋਗ ਦੇਣ ¢
ਲੈਸਟਰ 'ਚ ਘਰ ਨੂੰ ਲੱਗੀ ਭਿਆਨਕ ਅੱਗ, ਬੱਚੀ ਦੀ ਮੌਤ
ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਇੱਕ ਸ਼ਾਂਤ ਰਿਹਾਇਸ਼ੀ ਇਲਾਕੇ ਵਿਚ ਅਚਾਨਕ ਵਾਪਰੀ ਭਿਆਨਕ ਅੱਗ ਦੀ ਘਟਨਾ ਨੇ ਪੂਰੇ ਸ਼ਹਿਰ ਨੂੰ ਸੋਗ ਵਿਚ ਡੁਬੋ ਦਿੱਤਾ¢ ਇਕ ਘਰ ਵਿਚ ਲੱਗੀ ਅੱਗ ਕਾਰਨ ਇੱਕ ਨੰਨੀ ਬੱਚੀ ਦੀ ਦਰਦਨਾਕ ਮÏਤ ਹੋ ਗਈ, ਜਦਕਿ ਦੂਜੇ ਬੱਚੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ¢ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਅਤੇ ਕਾਲੇ ਧੂਏਾ ਨੇ ਪਲਾਂ ਵਿਚ ਹੀ ਪੂਰੇ ਇਲਾਕੇ ਨੂੰ ਦਹਿਸ਼ਤ ਵਿਚ ਪਾ ਦਿੱਤਾ ¢ ਮਿਲੀ ਜਾਣਕਾਰੀ ਮੁਤਾਬਕ ਸ਼ਾਮ ਦੇ ਸਮੇਂ ਅਚਾਨਕ ਘਰ ਵਿਚ ਅੱਗ ਭੜਕ ਉੱਠੀ ¢ ਕੁਝ ਹੀ ਸਮੇਂ ਵਿਚ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ ¢ ਅੱਗ ਦੀ ਤੀਬਰਤਾ ਦੇਖ ਕੇ ਨੇੜਲੇ ਘਰਾਂ ਦੇ ਵਸਨੀਕ ਘਰਾਂ ਤੋਂ ਬਾਹਰ ਨਿਕਲ ਆਏ ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ¢ ਕੁਝ ਸਥਾਨਕ ਨਿਵਾਸੀਆਂ ਨੇ ਅੱਗ ਵਿਚ ਘਿਰੇ ਘਰ ਅੰਦਰ ਦਾਖਲ ਹੋ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜਿਆਦਾ ਹੋਣ ਕਾਰਨ ਅੰਦਰ ਨਹੀਂ ਜਾ ਸਕੇ | ਲੋਕਾਂ ਦਾ ਕਹਿਣਾ ਹੈ ਕਿ ਅੱਗ ਇੰਨੀ ਤੇਜ਼ ਸੀ ਕਿ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਸੀ ¢ ਫਾਇਰ ਫਾਈਟਰਾਂ ਨੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਤੇ ਅੰਦਰ ਫਸੇ ਬੱਚਿਆਂ ਨੂੰ ਬਾਹਰ ਕੱਢਿਆ, ਜਿਨ੍ਹਾਂ 'ਚੋਂ ਇੱਕ ਬੱਚੀ ਨੂੰ ਮੌਕੇ 'ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ, ਜਦਕਿ ਦੂਜੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ¢ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ |

ਪਿਛਲੀ ਖ਼ਬਰ ਕੌਂਸਲ ਪ੍ਰਧਾਨ ਲੱਧੜ ਨੂੰ ਜਾਰੀ ਕਾਰਨ ਦੱਸੋ ਨੋਟਿਸ ਦੇ ਖ਼ਿਲਾਫ਼ ਕਾਂਗਰਸ ਖੁੱਲ੍ਹ ਕੇ ਲੱਧੜ ਦੇ ਸਮਰਥਨ ਵਿਚ ਅਗਲੀ ਖ਼ਬਰ ਪਾਕਿਸਤਾਨੀ ਕਬੱਡੀ ਖਿਡਾਰੀ 'ਤੇ ਪਾਬੰਦੀ ਲਗਾਉਣ ਦੀ ਇੰਗਲੈਂਡ ਕਬੱਡੀ ਫੈਡਰੇਸ਼ਨ ਵਲੋਂ ਸਖ਼ਤ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।