28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਲੰਡਨ ਲਿਜਾਇਆ ਜਾਵੇਗਾ <br/>

ਅਜੀਤ ਡੈਸਕ 05-12-2025
ਢਾਕਾ, 4 ਦਸੰਬਰ (ਪੀ.ਟੀ.ਆਈ.)-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਦਾ ਜ਼ਿਆ, ਜੋ ਕਿ ਇੱਥੇ ਗੰਭੀਰ ਹਾਲਤ ਵਿਚ ਹੈ, ਦਾ ਪਰਿਵਾਰ ਉਨ੍ਹਾਂ ਨੂੰ ਲੰਡਨ ਤਬਦੀਲ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿੱਥੇ ਉਨ੍ਹਾਂ ਦਾ ਪੁੱਤਰ ਅਤੇ ਬੀ.ਐਨ.ਪੀ. ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਰਹਿੰਦੇ ਹਨ | ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੀ 80 ਸਾਲਾ ਚੇਅਰਪਰਸਨ ਜ਼ਿਆ ਨੂੰ 23 ਨਵੰਬਰ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਨ੍ਹਾਂ ਨੂੰ ਛਾਤੀ ਵਿਚ ਇਨਫੈਕਸ਼ਨ ਹੋ ਗਈ ਸੀ ਜਿਸਨੇ ਉਨ੍ਹਾਂ ਦੇ ਦਿਲ ਅਤੇ ਫੇਫੜਿਆਂ ਦੋਵਾਂ ਨੂੰ ਪ੍ਰਭਾਵਿਤ ਕੀਤਾ ਸੀ | ਚਾਰ ਦਿਨ ਬਾਅਦ, ਤਿੰਨ ਵਾਰ ਪ੍ਰਧਾਨ ਮੰਤਰੀ ਰਹੀ ਜ਼ਿਆ ਨੂੰ ਉਨ੍ਹਾਂ ਦੀਆਂ ਕਈ ਸਿਹਤ ਸਮੱਸਿਆਵਾਂ ਵਿਗੜਨ ਤੋਂ ਬਾਅਦ ਕੋਰੋਨਰੀ ਕੇਅਰ ਯੂਨਿਟ (ਸੀ.ਸੀ.ਯੂ.) ਵਿਚ ਤਬਦੀਲ ਕਰ ਦਿੱਤਾ ਗਿਆ ਸੀ | ਜ਼ਿਆ ਦੇ ਪੁੱਤਰ ਅਤੇ ਬੀ.ਐਨ.ਪੀ. ਦੇ ਸਵੈ-ਜਲਾਵਤਨੀ ਵਾਲੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਦੀ ਪਤਨੀ ਜ਼ੁਬੈਦਾ ਰਹਿਮਾਨ ਉਸਨੂੰ ਲੰਡਨ ਲੈ ਜਾਣਗੇ |

ਪਿਛਲੀ ਖ਼ਬਰ ਸੁਧਾ ਮੂਰਤੀ, ਰੁਚਿਰ ਜੋਸ਼ੀ, ਪ੍ਰਜਾਕਤਾ ਕੋਲੀ ਕਰਾਸਵਰਡ ਬੁੱਕ ਅਵਾਰਡ 2025 ਵਿਚ ਚੋਟੀ ਦੇ ਜੇਤੂਆਂ ਵਿਚ ਸ਼ਾਮਿਲ <br/>... ਅਗਲੀ ਖ਼ਬਰ ਭੋਪਾਲ ਵਿਚ 'ਸ਼ਿਕਾਰਾ ਰਾਈਡਜ਼' ਦੀ ਸ਼ੁਰੂਆਤ ਦੌਰਾਨ ਝੀਲ 'ਤੇ ਖੜ੍ਹੀਆਂ ਰਵਾਇਤੀ ਕਸ਼ਮੀਰੀ ਕਿਸ਼ਤੀਆਂ |

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।