20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਐਚ1ਬੀ ਵੀਜ਼ਾ ਧਾਰਕਾਂ ਤੋਂ ਰਿਹਾਇਸ਼ ਵਧਾਉਣ ਲਈ ਫੀਸ ਨਹੀਂ ਲਈ ਜਾਵੇਗੀ

ਅਜੀਤ ਡੈਸਕ 22-10-2025
ਨਿਊਯਾਰਕ, 21 ਅਕਤੂਬਰ (ਪੀ.ਟੀ.ਆਈ.)-ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟਰੰਪ ਪ੍ਰਸ਼ਾਸਨ ਵਲੋਂ ਅਮਰੀਕਾ 'ਚ ਐਚ-1ਬੀ ਵੀਜ਼ਾ ਅਰਜ਼ੀਆਂ 'ਤੇ ਲਗਾਈ ਗਈ ਅਮਰੀਕੀ ਡਾਲਰ 100,000 ਫੀਸ ਉਨ੍ਹਾਂ ਬਿਨੈਕਾਰਾਂ 'ਤੇ ਲਾਗੂ ਨਹੀਂ ਹੋਵੇਗੀ ਜੋ ਆਪਣੀ ਸਥਿਤੀ ਬਦਲਣਾ ਚਾਹੁੰਦੇ ਹਨ ਜਾਂ ਆਪਣੀ ਰਿਹਾਇਸ਼ ਦੀ ਸਮਾਂ ਸੀਮਾ ਵਧਾਉਣਾ ਚਾਹੁੰਦੇ ਹਨ | ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਵਲੋਂ ਸੋਮਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ ਰਾਸ਼ਟਰਪਤੀ ਡੋਨਾਲਡ ਟਰੰਪ ਦੇ 19 ਸਤੰਬਰ ਦੇ ਕੁਝ ਗੈਰ-ਪ੍ਰਵਾਸੀ ਕਰਮਚਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦੇ ਹੁਕਮ 'ਚ ਦਿੱਤੀਆਂ ਗਈਆਂ ਛੋਟਾਂ ਨੂੰ ਸਪੱਸ਼ਟ ਕਰਦੇ ਹਨ | ਟਰੰਪ ਦੇ ਐਲਾਨ ਦੇ ਤਹਿਤ, ਨਵੇਂ ਐਚ-1ਬੀ ਵੀਜ਼ਾ ਲਈ ਫੀਸ 100,000 ਅਮਰੀਕੀ ਡਾਲਰ (ਲਗਭਗ 88 ਲੱਖ ਰੁਪਏ) ਤੱਕ ਵਧ ਜਾਵੇਗੀ |

ਪਿਛਲੀ ਖ਼ਬਰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਸਮਾਗਮ ਸੰਬੰਧੀ ਪੋਸਟਰ ਜਾਰੀ ਅਗਲੀ ਖ਼ਬਰ ਮੁਰੇ ਬਿ੍ਜ 'ਚ ਸੱਭਿਆਚਾਰ ਦੀ ਮਹਿਕ ਨਾਲ ਰੋਸ਼ਨ ਹੋਇਆ 8ਵਾਂ ਪੰਜਾਬੀ ਵਿਰਾਸਤੀ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।