28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਾਕਿ ਕਦੇ ਵੀ ਪਾਣੀ ਦੇ ਅਧਿਕਾਰ ਦੀ ਉਲੰਘਣਾ ਨਹੀਂ ਹੋਣ ਦੇਵੇਗਾ-ਸ਼ਾਹਬਾਜ਼ ਸ਼ਰੀਫ

ਅਜੀਤ ਡੈਸਕ 01-06-2025
ਅਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨੇ ਅੱਜ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਕਮਾਂਡ ਐਂਡ ਸਟਾਫ ਕਾਲਜ ਵਿਖੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿ ਕਦੇ ਵੀ ਆਪਣੇ ਪਾਣੀ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦੇਵੇਗਾ ¢ ਉਨ੍ਹਾਂ ਕਿਹਾ ਕਿ ਪਾਕਿ ਨੂੰ ਦਰਪੇਸ਼ ਖ਼ਤਰੇ ਹੁਣ ਰਵਾਇਤੀ ਯੁੱਧ ਤੱਕ ਸੀਮਤ ਨਹੀਂ ਹਨ | ਪਾਕਿਸਤਾਨ ਫੌਜ ਦੇ ਮੁਖੀ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ, ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ, ਸੰਘੀ ਮੰਤਰੀ ਅਹਿਸਾਨ ਇਕਬਾਲ ਅਤੇ ਅਤਾਉੱਲਾ ਤਰਾਰ, ਬਲੋਚਿਸਤਾਨ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਰਾਹਤ ਨਾਸਿਮ ਅਹਿਮਦ ਖਾਨ, ਅਤੇ ਡੀ.ਜੀ.ਆਈ.ਐਸ.ਪੀ.ਆਰ. ਮੇਜਰ ਜਨਰਲ ਅਹਿਮਦ ਸ਼ਰੀਫ ਚÏਧਰੀ ਵੀ ਇਸ ਮੌਕੇ 'ਤੇ ਮÏਜੂਦ ਸਨ | ਉਨ੍ਹਾਂ ਨੇ ਚੀਨ, ਸਾਊਦੀ ਅਰਬ, ਤੁਰਕੀ, ਕਤਰ ਤੇ ਖਾੜੀ ਰਾਜਾਂ ਵਰਗੇ ਦੇਸ਼ਾਂ ਨਾਲ ਪਾਕਿ ਦੇ ਸੰਬੰਧਾਂ ਦੀ ਵੀ ਪੁਸ਼ਟੀ ਕੀਤੀ¢

ਪਿਛਲੀ ਖ਼ਬਰ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇਕ ਗਿ੍ਫਤਾਰ ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਬੰਦੀ ਪਾਸੋਂ ਨਸ਼ੀਲੇ ਕੈਪਸੂਲ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।