ਗੁਮੀ (ਦੱਖਣੀ ਕੋਰੀਆ), 31 ਮਈ (ਪੀ.ਟੀ.ਆਈ.)-ਭਾਰਤ ਨੇ 26ਵੀਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿੱਪ ਵਿਚ ਕੁੱਲ 24 ਤਗਮਿਆਂ ਨਾਲ ਆਪਣੀ ਮੁਹਿੰਮ ਦਾ ਅੰਤ ਇੱਕ ਨਵੇਂ ਰਾਸ਼ਟਰੀ ਰਿਕਾਰਡ, ਕਈ ਨਿੱਜੀ ਸਰਬੋਤਮ ਪ੍ਰਦਰਸ਼ਨ ਤੇ ਆਖਰੀ ਦਿਨ 6 ਤਗਮਿਆਂ ਨਾਲ ਕੀਤਾ | ਭਾਰਤੀ ਖਿਡਾਰੀ ਸਚਿਨ ਮੁਕਾਬਲੇ ਦੇ ਆਖਰੀ ਦਿਨ ਸੋਨ ਤਗਮਾ ਜਿੱਤਣ ਵਿਚ ਅਸਫਲ ਰਹੇ, ਪਰ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਤਿੰਨ ਚਾਂਦੀ ਤੇ ਇੰਨੇ ਹੀ ਕਾਂਸੀ ਦੇ ਤਗਮੇ ਜਿੱਤੇ | ਪਾਰੁਲ ਚੌਧਰੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਦੂਜਾ ਚਾਂਦੀ ਦਾ ਤਗਮਾ ਜਿੱਤਿਆ ਤੇ ਜੈਵਲਿਨ ਥ੍ਰੋਅਰ ਸਚਿਨ ਯਾਦਵ ਵੀ ਦੂਜੇ ਸਥਾਨ 'ਤੇ ਰਿਹਾ, ਜਦੋਂ ਕਿ ਦੌੜਾਕ ਅਨੀਮੇਸ਼ ਕੁਜੁਰ ਨੇ ਰਾਸ਼ਟਰੀ ਰਿਕਾਰਡ ਤੋੜ ਕੇ ਕਾਂਸੀ ਦਾ ਤਗਮਾ ਜਿੱਤਿਆ |
ਭਾਰਤ ਨੇ ਕੁੱਲ 24 ਤਗਮੇ ਜਿੱਤੇ
ਵਿਤਿਆ ਰਾਮਰਾਜ ਤੇ ਪੂਜਾ ਨੇ ਵੀ ਆਪਣੇ-ਆਪਣੇ ਮੁਕਾਬਲਿਆਂ ਵਿਚ ਕਾਂਸੀ ਦੇ ਤਗਮੇ ਜਿੱਤੇ | ਅਭਿਨਯਾ ਰਾਜਰਾਜਨ, ਸਨੇਹਾ ਐਸ.ਐਸ., ਸ਼ਰਬਾਨੀ ਨੰਦਾ ਤੇ ਨਿਤਿਆ ਗੰਧੇ ਦੀ ਚੌਗਿਰਦੇ ਨੇ 43.86 ਸਕਿੰਟ ਦੇ ਸੀਜ਼ਨ ਦੇ ਸਰਬੋਤਮ ਪ੍ਰਦਰਸ਼ਨ ਨਾਲ ਔਰਤਾਂ ਦੀ ਚਾਰ ਗੁਣਾ 400 ਮੀਟਰ ਰਿਲੇਅ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜੋ ਕਿ ਇਸ ਮੁਕਾਬਲੇ ਵਿਚ ਭਾਰਤ ਦਾ ਆਖਰੀ ਤਗਮਾ ਸੀ | ਇਸ ਤਰ੍ਹਾਂ ਭਾਰਤ ਦੀ ਮੁਹਿੰਮ 8 ਸੋਨੇ, 10 ਚਾਂਦੀ ਤੇ 6 ਕਾਂਸੀ ਦੇ ਤਗਮਿਆਂ ਨਾਲ ਖਤਮ ਹੋਈ | ਭਾਰਤੀ ਟੀਮ ਨੇ ਪਿਛਲੇ ਸੀਜ਼ਨ ਵਿਚ 27 ਤਗਮੇ ਜਿੱਤੇ ਸਨ, ਪਰ ਉਸ ਸਮੇਂ ਸੋਨੇ ਦੇ ਤਗਮਿਆਂ ਦੀ ਗਿਣਤੀ ਛੇ ਸੀ | ਪਾਰੁਲ ਔਰਤਾਂ ਦੀ 5000 ਮੀਟਰ ਦੌੜ ਵਿਚ 15 ਮਿੰਟ 15.33 ਸਕਿੰਟ (15:15.33 ਸਕਿੰਟ) ਦੇ ਸਮੇਂ ਨਾਲ ਦੂਜੇ ਸਥਾਨ _ਤੇ ਰਹੀ | ਉਸਨੇ ਇਸ ਤੋਂ ਪਹਿਲਾਂ 3000 ਮੀਟਰ ਸਟੀਪਲਚੇਜ਼ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ | ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿਚ, ਉੱਭਰਦੇ ਸਟਾਰ 25 ਸਾਲਾ ਯਾਦਵ ਨੇ ਜੈਵਲਿਨ 85.16 ਮੀਟਰ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ ਸੁੱਟਿਆ | ਉਹ ਮੌਜੂਦਾ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਤੋਂ ਪਿੱਛੇ ਸੀ, ਜਿਸਨੇ 86.40 ਮੀਟਰ ਦੇ ਸਰਬੋਤਮ ਯਤਨ ਨਾਲ ਸੋਨ ਤਗਮਾ ਜਿੱਤਿਆ | ਸਚਿਨ ਨੇ ਜੈਵਲਿਨ ਵਿਚ ਚਾਂਦੀ ਦਾ ਤਗਮਾ ਜਿੱਤਿਆ |
ਕੁਜੁਰ ਨੇ ਮੁਕਾਬਲੇ ਦੇ ਆਖਰੀ ਦਿਨ ਪੁਰਸ਼ਾਂ ਦੀ 200 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, 20.32 ਸਕਿੰਟ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾ ਕੇ ਕਾਂਸੀ ਦਾ ਤਗਮਾ ਜਿੱਤਿਆ |
ਪੂਜਾ ਨੇ ਕਾਂਸੀ ਦਾ ਤਗਮਾ ਜਿੱਤਿਆ
ਪੂਜਾ ਨੇ ਭਾਰਤ ਲਈ ਦਿਨ ਦਾ ਤੀਜਾ ਕਾਂਸੀ ਦਾ ਤਗਮਾ ਜਿੱਤਿਆ | ਉਹ ਔਰਤਾਂ ਦੀ 800 ਮੀਟਰ ਦੌੜ 'ਚ 2:01.89 ਸਕਿੰਟ ਦੇ ਨਿੱਜੀ ਸਰਬੋਤਮ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ | ਔਰਤਾਂ ਦੀ 200 ਮੀਟਰ ਦੌੜ ਵਿਚ, ਜੋਤੀ ਯਾਰਾਜੀ 23.47 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ 'ਤੇ ਰਹੀ ਜਦੋਂ ਕਿ ਨਿਤਿਆ ਗੰਧੇ 23.90 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ 'ਤੇ ਰਹੀ | ਯਾਰਾਜੀ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਔਰਤਾਂ ਦੀ 100 ਮੀਟਰ ਰੁਕਾਵਟ ਦੌੜ ਵਿਚ ਸੋਨ ਤਗਮਾ ਜਿੱਤਿਆ ਸੀ | ਪੁਰਸ਼ਾਂ ਦੀ 800 ਮੀਟਰ ਦੌੜ ਵਿਚ, ਕਿ੍ਸ਼ਨਾ ਕੁਮਾਰ ਅਤੇ ਅਨੁ ਕੁਮਾਰ ਕ੍ਰਮਵਾਰ ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਰਹੇ |
ਵਿਥਿਆ ਨੇ ਕਾਂਸੀ ਦਾ ਤਗਮਾ ਜਿੱਤਿਆ
ਔਰਤਾਂ ਦੀ 400 ਮੀਟਰ ਰੁਕਾਵਟ ਦੌੜ ਵਿਚ, ਏਸ਼ੀਆਈ ਖੇਡਾਂ ਦੇ ਤਗਮਾ ਜੇਤੂ ਵਿਥਿਆ ਨੇ ਭਾਰਤ ਨੂੰ ਦਿਨ ਦਾ ਦੂਜਾ ਕਾਂਸੀ ਦਾ ਤਗਮਾ ਦਿਵਾਇਆ | ਤਾਮਿਲਨਾਡੂ ਦੀ 26 ਸਾਲਾ ਐਥਲੀਟ ਨੇ 56.46 ਸਕਿੰਟ ਦੇ ਸਮੇਂ ਨਾਲ ਪੋਡੀਅਮ ਸਥਾਨ ਪ੍ਰਾਪਤ ਕੀਤਾ | ਚੀਨ ਦੀ ਮੋ ਜ਼ਿਆਦੀ ਨੇ 55.31 ਸਕਿੰਟ ਵਿਚ ਸੋਨ ਤਗਮਾ ਜਿੱਤਿਆ, ਜਦੋਂ ਕਿ ਬਹਿਰੀਨ ਦੀ ਓਲੂਵਾਕੇਮੀ ਅਡੇਕੋਆ 55.32 ਸਕਿੰਟ ਨਾਲ ਦੂਜੇ ਸਥਾਨ 'ਤੇ ਰਹੀ | ਇਸ ਦੌੜ ਵਿਚ ਹਿੱਸਾ ਲੈਣ ਵਾਲੀ ਦੂਜੀ ਭਾਰਤੀ ਐਥਲੀਟ, ਅਨੂ ਰਾਘਵਨ, 57 |.46 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ 'ਤੇ ਰਹੀ |
ਸਚਿਨ ਤੇ ਪਾਰੁਲ ਨੇ ਜਿੱਤੇ ਚਾਂਦੀ ਦੇ ਤਗਮੇ <br/>
ਅਜੀਤ ਡੈਸਕ
01-06-2025