16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਸਤਾਰਾਂ ਅਤੇ ਹੋਰ ਲੰਗਰ ਲਗਾਏ <br/>

ਸਿੱਖ ਸੇਵਾ ਸੁਸਾਇਟੀ ਦੇ ਆਗੂ ਸ਼ਹੀਦੀ ਦਿਹਾੜੇ ਦੌਰਾਨ ਨੌਜਵਾਨ ਵਰਗ ਨੂੰ ਲੰਗਰਾਂ ਦੌਰਾਨ ਦਸਤਾਰਾਂ ਵੰਡਦੇ ਹੋਏ | ਤਸਵੀਰ : ਸੁਰੇਸ਼ ਗੋਗੀ <br/> 31-12-2025
aਸ਼ਹਿਣਾ, 30 ਦਸੰਬਰ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਦਸਤਾਰਾਂ ਅਤੇ ਹੋਰ ਲੰਗਰ ਲਗਾਏ ਗਏ | ਇਹ ਜਾਣਕਾਰੀ ਦਿੰਦਿਆਂ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਇਨ੍ਹਾਂ ਲੰਗਰਾਂ ਮੌਕੇ 900 ਦੇ ਕਰੀਬ ਦਸਤਾਰਾਂ ਨੌਜਵਾਨ ਵਰਗ ਨੂੰ ਮੁਫ਼ਤ ਵੰਡੀਆਂ ਗਈਆਂ | ਇਨ੍ਹਾਂ ਦਿਨਾਂ ਦੌਰਾਨ ਗਰਮ ਦੱੁਧ, ਦਵਾਈਆਂ ਆਦਿ ਲਗਾਤਾਰ ਦਿਨ-ਰਾਤ ਲੰਗਰ ਲਗਾਏ ਗਏ | ਫਿਜ਼ੀਓਥਰੈਪੀ ਦਾ ਕੈਂਪ ਵੀ ਨਾਲ ਨਾਲ ਜਾਰੀ ਰਿਹਾ | ਸਿੱਖ ਸੇਵਾ ਦੇ ਵਲੰਟੀਅਰਾਂ ਵਲੋਂ ਮਾਲਸ਼ ਆਦਿ ਵੀ ਕੀਤੀ ਗਈ | ਉਨ੍ਹਾਂ ਦੱਸਿਆ ਸਿੱਖ ਸੇਵ ਸੁਸਾਇਟੀ ਦੇ ਇਸ ਕਾਰਜ ਲਈ ਭਾਈ ਹਰਪਾਲ ਸਿੰਘ ਹੈਪੀ ਇੰਗਲੈਂਡ, ਅਵਤਾਰ ਸਿੰਘ ਯੂ.ਐੱਸ.ਏ, ਬਲਜੀਤ ਕੌਰ ਹਾਂਗਕਾਂਗ, ਗੁਰਪ੍ਰੀਤ ਕੌਰ ਮਾਲਦੀਵ, ਲਖਵਿੰਦਰ ਸਿੰਘ ਇਟਲੀ, ਜਤਿੰਦਰ ਕੌਰ ਕੈਨੇਡਾ, ਜਥੇਦਾਰ ਰਣਜੀਤ ਸਿੰਘ ਟੋਰਾਂਟੋ, ਇੰਦਰਦੀਪ ਸਿੰਘ ਝੱਜ ਕੈਲੇਫੋਰਨੀਆ ਆਦਿ ਦੇ ਸਹਿਯੋਗ ਤੋਂ ਇਲਾਵਾ ਹਰਿਆਣਾ, ਤੋਂ ਕਪਾਲ ਮੋਚਨ ਦੀ ਸੰਗਤ ਨੇ ਵੀ ਰਸ, ਬਿਸਕੁਟ, ਖੀਰ ਤੇ ਬਰੈਡ ਦੇ ਲੰਗਰ ਵੀ ਲਾਏ ਗਏ ਸਨ | ਲੰਗਰ ਦੌਰਾਨ ਗੁਰਕੀਰਤ ਕੌਰ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮਨਦੀਪ ਸਿੰਘ, ਜਥੇਦਾਰ ਲਖਵਿੰਦਰ ਸਿੰਘ, ਡਾ: ਜਗਦੇਵ ਸਿੰਘ ਆਲੀਕੇ, ਬਲਵਿੰਦਰ ਸਿੰਘ ਬੱਬੂ ਜਗਰਾਓ, ਜਸਕਰਨ ਸਿੰਘ ਪੁਰਬਾ, ਚਮਕੌਰ ਸਿੰਘ, ਸਤਨਾਮ ਸਿੰਘ, ਨੋਨਾ ਹਲਵਾਈ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਮਜ਼ਦੂਰ ਆਗੂ ਪ੍ਰਕਾਸ਼ ਸਿੰਘ ਦੀ 10 ਹਜ਼ਾਰ ਰੁਪਏ ਦੀ ਕੀਤੀ ਆਰਥਿਕ ਮੱਦਦ <br/> ਅਗਲੀ ਖ਼ਬਰ ਐੱਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।