17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਦੋ ਢੱਠਿਆਂ ਦੀ ਲੜਾਈ ਵਿਚ ਹੋਟਲ ਦਾ ਹੋਇਆ ਨੁਕਸਾਨ <br/>

ਅਜੀਤ ਡੈਸਕ 31-12-2025
ਤਪਾ ਮੰਡੀ, 30 ਦਸੰਬਰ (ਵਿਜੇ ਸ਼ਰਮਾ)-ਸਥਾਨਕ ਟਰੱਕ ਯੂਨੀਅਨ ਅਤੇ ਟੈਕਸੀ ਸਟੈਂਡ ਨੇੜੇ ਦੋ ਢੱਠਿਆਂ ਦੀ ਲੜਾਈ ਵਿਚ ਇਕ ਹੋਟਲ ਦੇ ਸਮਾਨ ਦਾ ਨੁਕਸਾਨ ਹੋ ਗਿਆ | ਜਾਣਕਾਰੀ ਮੁਤਾਬਿਕ ਸੰਤ ਬਾਬਾ ਚਿਤਾ ਨੰਦ ਟੈਕਸੀ ਸਟੈਂਡ ਨੇੜੇ ਸ਼ੰਕਰ ਰਾਜਸਥਾਨੀ ਹੋਟਲ ਦੇ ਮਾਲਕ ਲੋਕੇਸ਼ ਰਾਜਸਥਾਨੀ ਨੇ ਦੱਸਿਆ ਕਿ ਸਵੇਰ ਸਮੇਂ ਦੋ ਢੱਠੇ ਜੋ ਲੜਦੇ ਲੜਦੇ ਮੇਰੇ ਹੋਟਲ ਵੱਲ ਆ ਗਏ ਅਤੇ ਉਨ੍ਹ•ਾਂ ਦੀ ਲੜਾਈ ਵਿਚ ਹੋਟਲ ਅੱਗੇ ਲੱਗੇ ਕਾਉਂਟਰ ਦਾ ਸ਼ੀਸ਼ਾ ਤੇ ਹੋਰ ਸਮਾਨ ਆਦਿ ਦਾ ਨੁਕਸਾਨ ਹੋ ਗਿਆ ਹੈ | ਜਦਕਿ ਹੋਟਲ 'ਤੇ ਕੰਮ ਕਰਦੇ ਲੜਕਿਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਉਨ•ਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਆਵਾਰਾ ਢੱਠਿਆਂ ਅਤੇ ਪਸ਼ੂਆਂ ਦਾ ਕੋਈ ਢੁਕਵਾਂ ਪ੍ਰਬੰਧ ਕੀਤਾ ਜਾਵੇ | ਜਿਸ ਕਾਰਨ ਪਹਿਲਾਂ ਵੀ ਸ਼ਹਿਰ ਅੰਦਰ ਕਾਫੀ ਨੁਕਸਾਨ ਹੋਇਆ ਹੈ | ਉਨ•ਾਂ ਦੱਸਿਆ ਕਿ ਢੱਠਿਆਂ ਦੀ ਲੜਾਈ ਵਿਚ ਮੇਰੇ ਹੋਟਲ ਦਾ 6000 ਰੁਪਏ ਕਰੀਬ ਦਾ ਨੁਕਸਾਨ ਹੋ ਗਿਆ ਹੈ |

ਪਿਛਲੀ ਖ਼ਬਰ ਧੁੰਦ 'ਚ ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਵਿਅਕਤੀ ਦੀ ਮੌਤ ਅਗਲੀ ਖ਼ਬਰ ਮਹਿਕਪ੍ਰੀਤ ਸਿੰਘ ਚੀਮਾ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਮਹਿਲ ਕਲਾਂ ਦਾ ਯੂਥ ਕੁਆਰਡੀਨੇਟਰ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।