17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੰਬੰਧਿਤ ਸੀਟੂ ਦੀ ਹੋਈ ਮੀਟਿੰਗ <br/>

ਅਜੀਤ ਡੈਸਕ 31-12-2025
ਬਰਨਾਲਾ, 30 ਦਸੰਬਰ (ਅਸ਼ੋਕ ਭਾਰਤੀ)-ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸਬੰਧਿਤ ਸੀਟੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸੂਬਾਈ ਪ੍ਰਧਾਨ ਕਾਮਰੇਡ ਸ਼ੇਰ ਸਿੰਘ ਫਰਵਾਹੀ, ਕਾਮਰੇਡ ਜੀਤ ਸਿੰਘ ਪੱਖੋ ਕਲਾਂ, ਸੂਬਾ ਮੀਤ ਪ੍ਰਧਾਨ ਜੀਤ ਸਿੰਘ ਪੱਖੋ ਨੇ ਕਿਹਾ ਕਿ ਮਗਨਰੇਗਾ ਕਾਨੂੰਨ 2005 ਨੂੰ ਖ਼ਤਮ ਕਰ ਕੇ ਕੇਂਦਰੀ (ਮੋਦੀ) ਸਰਕਾਰ ਵਲੋਂ ਨਵਾਂ ਲਾਗੂ ਕੀਤਾ ਵਿਕਸਿਤ ਭਾਰਤ ਗਰੰਟੀ ਫ਼ਾਰ ਰੁਜ਼ਗਾਰ ਗਰੰਟੀ ਐਂਡ ਅਜੀਵਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਜੌਬ ਕਾਰਡ ਧਾਰਕਾਂ ਨੂੰ ਮੰਗ ਆਧਾਰਤ ਪੇਂਡੂ ਰੁਜ਼ਗਾਰ ਗਰੰਟੀ ਦੇ ਦਿੱਤੇ ਹੱਕ ਨੂੰ ਖੋਹ ਕੇ ਕਾਰਜਕਾਰੀ ਅਧਿਕਾਰੀਆਂ ਅਤੇ ਸੂਬਾ ਸਰਕਾਰਾਂ ਦੀ ਮਰਜ਼ੀ ਅਨੁਸਾਰ ਸਾਲ ਦੇ 12 ਮਹੀਨਿਆਂ 'ਚੋਂ 2 ਮਹੀਨੇ ਘਟਾ ਕੇ 10 ਮਹੀਨਿਆਂ ਦੌਰਾਨ ਹੀ ਕੰਮ ਦੇਣ ਵੱਲ ਸੇਧਤ ਹੈ ਕਿਉਂਕਿ ਇਸ ਦੇ ਹਾੜ੍ਹੀ ਸਾਉਣੀ ਦੀ ਬਿਜਾਈ ਕਟਾਈ ਦੇ 60 ਦਿਨਾਂ ਦੌਰਾਨ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦਾ ਕੰਮ ਦੇਣ 'ਤੇ ਪਾਬੰਦੀ ਲਾ ਦਿੱਤੀ ਹੈ | ਇਸ ਤਰ੍ਹਾਂ ਕੰਮ ਦਿਨ 100 ਤੋਂ ਵਧਾ ਕੇ 125 ਕਰਨਾ ਮਜ਼ਦੂਰਾਂ ਨੂੰ ਗੁਮਰਾਹ ਕਰ ਕੇ ਧੋਖਾ ਦੇਣ ਤੋਂ ਵੱਧ ਕੁਝ ਨਹੀਂ | ਆਗੂਆਂ ਕਿਹਾ ਕਿ 29 ਕਾਨੂੰਨਾਂ ਨੂੰ ਖ਼ਤਮ ਕਰ ਕੇ ਲਾਗੂ ਕੀਤੇ ਚਾਰ ਲੇਬਰ ਕੋਡ ਨਵੇਂ ਬਿਜਲੀ ਅਤੇ ਬੀਜ ਬਿਲ 2025 ਮਜ਼ਦੂਰਾਂ-ਕਿਸਾਨਾਂ ਨੂੰ ਪਹਿਲਾਂ ਮਿਲਦੀਆਂ ਨਿਗੂਣੀਆਂ ਸਹੂਲਤਾਂ ਨੂੰ ਖੋਹ ਕੇ ਕਾਰਪੋਰੇਟ ਪੂੰਜੀਪਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ | ਆਗੂਆਂ ਕਿਹਾ ਕਿ 2 ਜਨਵਰੀ 2026 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਰੋਸ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਦਿੱਤੇ ਜਾਣਗੇ | ਇਸ ਮੌਕੇ ਨਿਰਮਲ ਸਿੰਘ ਜਲੂਰ, ਸਕੱਤਰ ਸੀਲਾ ਦੇਵੀ ਫਰਵਾਹੀ, ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਉਪਲੀ, ਸੀਟੂ ਦੇ ਸੂਬਾਈ ਆਗੂ ਮਾਨ ਸਿੰਘ ਗੁਰਮ ਅਤੇ ਸਾਥੀ ਪ੍ਰੀਤਮ ਸਿੰਘ ਸਹਿਜੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਗੁਰੂਸਰ ਕੱਚਾ ਪਾਤਸ਼ਾਹੀ ਨੌਵੀਂ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 1 ਜਨਵਰੀ ਤੋਂ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।