21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਿੰਡ ਕਾਹਨੇਕੇ ਤੋਂ ਧੂਰਕੋਟ 62 ਲੱਖ ਰੁਪਏ ਦੇ ਖ਼ਰਚ ਨਾਲ ਬਣੇਗੀ ਸੜਕ-ਪਿਰਮਲ ਸਿੰਘ ਧੌਲਾ <br/>

ਕਾਹਨੇਕੇ ਤੋਂ ਧੂਰਕੋਟ ਿਲੰਕ ਸੜਕ ਦੇ ਨਿਰਮਾਣ ਸੰਬੰਧੀ ਆਪਣੇ ਗ੍ਰਹਿ ਧੌਲਾ ਵਿਖੇ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਤੇ ਨਾਲ ਕਾਂਗਰਸੀ ਆਗੂ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 30-12-2025
ਰੂੜੇਕੇ ਕਲਾਂ, 29 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਕਾਹਨੇਕੇ ਤੋਂ ਧੂਰਕੋਟ ਨੂੰ ਜਾਂਦੇ ਕੱਚੇ ਰਸਤੇ 'ਤੇ ਕਰੀਬ 62 ਲੱਖ ਰੁਪਏ ਖ਼ਰਚ ਕਰ ਕੇ ਸੜਕ ਬਣੇਗੀ | ਉਕਤ ਜਾਣਕਾਰੀ ਦਿੰਦੇ ਹੋਏ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਮੀਟਿੰਗ ਕਰਨ ਉਪਰੰਤ ਆਪਣੇ ਗ੍ਰਹਿ ਧੌਲਾ ਵਿਖੇ ਦੱਸਿਆ ਕਿ ਉਨ•ਾਂ ਨੇ ਪਿਛਲੇ ਸਮੇਂ ਪਿੰਡ ਧੂਰਕੋਟ ਤੋਂ ਕਾਹਨੇਕੇ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਵਿਖੇ ਸਵਾਲ ਨੰਬਰ 2237 ਲਗਾ ਕੇ ਉਕਤ ਸੜਕ ਬਣਾਉਣ ਦੀ ਸਰਕਾਰ ਤੋਂ ਮੰਗ ਕੀਤੀ ਸੀ | ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸਵਾਲ ਦਾ ਉੱਤਰ ਭੇਜਦਿਆਂ ਦੱਸਿਆ ਹੈ ਕਿ 2 ਕਿੱਲੋਮੀਟਰ ਨੂੰ ਪੱਕਾ ਕਰਨ ਲਈ ਐਸਟੀਮੇਟ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਆਪਣੇ ਪੱਤਰ ਨੰਬਰ 3710 ਰਾਹੀਂ ਸਕੱਤਰ ਲੋਕ ਨਿਰਮਾਣ ਵਿਭਾਗ ਚੰਡੀਗੜ•ਨੂੰ 62 ਲੱਖ ਰੁਪਏ ਦਾ ਭੇਜਿਆ ਗਿਆ ਹੈ | ਬਜਟ ਉਪਲਬਧ ਅਤੇ ਫ਼ੰਡਾਂ ਦੀ ਉਪਲਬਧਤਾ ਹੋਣ ਉਪਰੰਤ ਸੜਕ ਦਾ ਕੰਮ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਪੀੜਤ ਮਾਪਿਆਂ ਨੇ ਨੌਜਵਾਨ ਦੀ ਲਾਸ਼ ਲਿਆਉਣ ਲਈ ਕੀਤੀ ਮਦਦ ਦੀ ਅਪੀਲ ਅਗਲੀ ਖ਼ਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।