30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨੌਜਵਾਨ ਭਾਰਤ ਸਭਾ ਦੇ ਗਠਨ ਦੀ ਸ਼ਤਾਬਦੀ ਨੂੰ ਸਮਰਪਿਤ ਸਾਲ 2026 ਦਾ ਕੈਲੰਡਰ ਜਾਰੀ

ਅਜੀਤ ਡੈਸਕ 29-12-2025
ਬਰਨਾਲਾ, 28 ਦਸੰਬਰ (ਅਸ਼ੋਕ ਭਾਰਤੀ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਇਕਾਈ ਬਰਨਾਲਾ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਨਿਰਮਲ ਚੁਹਾਣਕੇ ਨੇ ਕਿਹਾ ਕਿ ਇਸ ਵਾਰ ਗ਼ਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ 11ਵੀਂ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ 18 ਜਨਵਰੀ 2026 ਨੂੰ ਬਰਨਾਲਾ ਜ਼ਿਲ੍ਹੇ ਦੇ ਪੰਜ ਪ੍ਰੀਖਿਆ ਕੇਂਦਰਾਂ ਬਰਨਾਲਾ, ਭਦੌੜ, ਤਪਾ, ਮਹਿਲ ਕਲਾਂ ਅਤੇ ਧਨੌਲਾ ਵਿਖੇ ਕਰਵਾਈ ਜਾਵੇਗੀ | ਇਸ ਪ੍ਰੀਖਿਆ ਵਿਚ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਸਰਕਾਰੀ, ਪ੍ਰਾਈਵੇਟ, ਸਰਕਾਰੀ ਸਹਾਇਤਾ ਪ੍ਰਾਪਤ, ਆਦਰਸ਼ ਅਤੇ ਨਵੋਦਿਆ ਸਕੂਲਾਂ ਦੇ ਵਿਦਿਆਰਥੀ 7 ਜਨਵਰੀ ਤੱਕ ਨਿਰਧਾਰਿਤ ਫਾਰਮ ਭਰ ਕੇ ਪ੍ਰੀਖਿਆ ਵਿਚ ਬੈਠ ਸਕਦੇ ਹਨ | ਸੂਬਾ ਕਮੇਟੀ ਮੈਂਬਰਾਨ ਸੁਖਦੀਪ ਤਪਾ, ਰਾਜਿੰਦਰ ਮੂਲੋਵਾਲ, ਜ਼ਿਲ੍ਹਾ ਵਿੱਤ ਸਕੱਤਰ ਲਖਵੀਰ ਠੁੱਲੀਵਾਲ, ਮੀਤ ਪ੍ਰਧਾਨ ਮਨਮੋਹਨ ਭੱਠਲ ਨੇ ਕਿਹਾ ਕਿ ਇਸ ਵਜ਼ੀਫ਼ਾ ਪ੍ਰੀਖਿਆ ਵਿਚ ਹਰੇਕ ਜਮਾਤ ਦੇ ਦੋ ਵਰਗਾਂ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਕਿਤਾਬਾਂ ਦਾ ਸੈੱਟ, ਪੜ੍ਹਨ ਸਿੱਖਣ ਸਮੱਗਰੀ, ਸਰਟੀਫਿਕੇਟ ਅਤੇ ਅਗਲੇ 10 ਵਿਦਿਆਰਥੀਆਂ ਨੂੰ ਨਕਦ ਇਨਾਮ ਤੋਂ ਬਿਨਾਂ ਬਾਕੀ ਸਾਰੇ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਣਗੇ | ਇਸ ਮੌਕੇ ਬਲਜਿੰਦਰ ਪ੍ਰਭੂ, ਦਵਿੰਦਰ ਤਲਵੰਡੀ, ਰਘਬੀਰ ਕਰਮਗੜ੍ਹ, ਅੰਮਿ੍ਤ ਹਰੀਗੜ੍ਹ, ਪਲਵਿੰਦਰ ਠੀਕਰੀਵਾਲ, ਸੁਖਵਿੰਦਰ ਸੁੱਖ, ਪ੍ਰਦੀਪ ਕੁਮਾਰ, ਰਮਨਦੀਪ ਬਰਨਾਲਾ, ਸੁਖਪ੍ਰੀਤ ਬੜੀ, ਪ੍ਰਦੀਪ ਬਖਤਗੜ੍ਹ, ਗੁਰਜੰਟ ਸਿੰਘ, ਭੁਪਿੰਦਰ ਸੇਖਾ, ਸੁਨੀਲ ਕੱਟੂ, ਪਰਮਜੀਤ ਕੱਟੂ, ਰਘੁਬੀਰ ਮਹਿਤਾ, ਬਲਾਕ ਕਮੇਟੀ ਮੈਂਬਰ ਜਗਰੂਪ ਧਨੇਰ ਨੇ ਨੌਜਵਾਨ ਭਾਰਤ ਸਭਾ ਦੇ ਗਠਨ ਦੀ ਸ਼ਤਾਬਦੀ ਨੂੰ ਸਮਰਪਿਤ ਡੀ.ਟੀ.ਐਫ਼. ਪੰਜਾਬ ਵਲੋਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ |
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਚਾਈਨਾ ਡੋਰ ਹਾਨੀਕਾਰਕ ਹੀ ਨਹੀਂ, ਬਲਕਿ ਜਾਨਲੇਵਾ ਹੈ-ਐੱਸ. ਡੀ. ਐੱਮ. ਆਯੁਸ਼ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।