ਸ਼ਹਿਣਾ, 9 ਦਸੰਬਰ (ਸੁਰੇਸ਼ ਗੋਗੀ)-ਬਲਾਕ ਸੰਮਤੀ ਜ਼ੋਨ ਸ਼ਹਿਣਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗਗਨਦੀਪ ਕੌਰ ਖ਼ਾਲਸਾ ਪਤਨੀ ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਹੱਕ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ | ਅੱਜ ਬਾਹਰਲੀ ਬਸਤੀ ਸ਼ਹਿਣਾ, ਗੌਸਲ ਕੋਠੇ, ਖਹਿਰੇ ਕੋਠੇ, ਤੂਤੜਾ ਪੱਤੀ ਵਿਚ ਚੋਣ ਪ੍ਰਚਾਰ ਕੀਤਾ ਗਿਆ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਗੁਰਮੇਲ ਸਿੰਘ ਗੌਸਲ, ਸੰਜੀਵ ਕੁਮਾਰ ਸੰਦਿਓੜਾ, ਅਮਰੀਕ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਨਾਮਧਾਰੀ, ਗੁਰਚਰਨ ਸਿੰਘ ਟੋਨੀ ਨੰਬਰਦਾਰ, ਹਰਜਿੰਦਰ ਸਿੰਘ ਬਿੱਲੂ, ਗਗਨਦੀਪ ਸਿੰਗਲਾ, ਨਛੱਤਰ ਸਿੰਘ ਗਿੱਲ, ਗੋਪੀ ਨੰਬਰਦਾਰ, ਸਤਿਨਾਮ ਸਿੰਘ ਸੱਤੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਵੱਡੀ ਲਹਿਰ ਬਣ ਚੁੱਕੀ ਹੈ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸਿਰਫ਼ ਸ਼ੋ੍ਰਮਣੀ ਅਕਾਲੀ ਦਲ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਤਾਂ ਪੰਜਾਬ ਨੂੰ ਲੁੱਟਣ ਤੋਂ ਬਿਨਾਂ ਕੁੱਝ ਨਹੀਂ ਕੀਤਾ ਹੈ | 'ਆਪ' ਸਰਕਾਰ ਨੇ ਤਾਂ ਝੂਠੇ ਵਾਅਦੇ ਹੀ ਕੀਤੇ ਹਨ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ਹਿਣਾ ਤੋਂ ਮਾਤਾ ਸੁਰਿੰਦਰ ਕੌਰ ਅਤੇ ਬਲਾਕ ਸੰਮਤੀ ਜ਼ੋਨ ਸ਼ਹਿਣਾਂ ਤੋ ਗਗਨਦੀਪ ਕੌਰ ਖ਼ਾਲਸਾ ਦੀ ਜਿੱਤ ਯਕੀਨੀ ਹੈ | ਸ਼ਹਿਣਾ ਜ਼ੋਨ ਤੋਂ ਹਰ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਹੀ ਆਵਾਜ਼ ਹੈ, ਲੋਕਾਂ ਦਾ ਭਰਵਾ ਹੁੰਗਾਰਾ ਹੈ | ਇਸ ਮੌਕੇ ਗਗਨਦੀਪ ਕੌਰ ਖ਼ਾਲਸਾ, ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ, ਗੁਰਜੰਟ ਸਿੰਘ ਬਦਰੇਵਾਲਾ, ਤਾਰਾ ਰੰਧਾਵਾ, ਭਿੰਦਰ ਸਿੰਘ ਠੇਕੇਦਾਰ, ਬਲਵੀਰ ਸਿੰਘ ਬਾਬਾ, ਦੇਵ ਸਿੰਘ ਖ਼ਾਲਸਾ, ਸਰਵਨ ਸਿੰਘ ਬਿੱਲੂ ਸਾਬਕਾ ਪੰਚ, ਦਰਸ਼ਨ ਸਿੰਘ ਗਿੱਲ, ਮਨੋਹਰ ਦਾਸ ਮਹੰਤ, ਸਵਰਨਜੀਤ ਸਿੰਘ ਸਾਬਕਾ ਪੰਚ, ਬੂਟਾ ਸਿੰਘ ਨਾਈਵਾਲਾ, ਸ਼ਨੀ ਸਿੱਧੂ, ਚਰਨਜੀਤ ਸਿੰਘ ਪੰਧੇਰ, ਜਸਪਾਲ ਸਿੰਘ ਝੱਜ, ਵਿੱਕੀ ਢੀਂਡਸਾ, ਬਲਵੀਰ ਸਿੰਘ ਰਾਗੀ, ਨਿਰਮਲ ਸਿੰਘ ਸੈਕਟਰੀ, ਬਲਦੇਵ ਸਿੰਘ, ਪ੍ਰਭਜੋਤ ਸਿੰਘ ਸਿੱਧੂ, ਰਮਨ ਸਿੰਘ ਵਪਾਰੀ, ਹਰਬੰਸ ਸਿੰਘ ਨੰਬਰਦਾਰ, ਰੰਮੀ ਸਿੰਗਲਾ ਹਾਜ਼ਰ ਸਨ |