22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਵਪਾਰ ਵਿਭਾਗ ਵਲੋਂ ਪਾਵਰ ਟਾਕ 2025 ਦਾ ਸਫ਼ਲ ਆਯੋਜਨ <br/>

ਅਜੀਤ ਡੈਸਕ 10-12-2025
ਮਹਿਲ ਕਲਾਂ, 9 ਦਸੰਬਰ (ਅਵਤਾਰ ਸਿੰਘ ਅਣਖੀ)-ਬਰੌਡਵੇ ਪਬਲਿਕ ਸਕੂਲ, ਮਨਾਲ ਦੇ ਵਪਾਰ ਵਿਭਾਗ ਵਲੋਂ ਪਾਵਰ ਟਾਕ 2025 ਦਾ ਸਫਲ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿੱਤੀ ਸਾਖਰਤਾ, ਵਿਚਾਰਸ਼ੀਲ ਸੋਚ ਅਤੇ ਪ੍ਰਭਾਵਸ਼ਾਲੀ ਪੇਸ਼ਕਾਰ ਪੈਦਾ ਕਰਨਾ ਸੀ | ਇਸ ਮੌਕੇ ਦਸਵੀਂ, ਬਾਰ੍ਹਵੀਂ ਸ਼੍ਰੇਣੀ (ਵਪਾਰ ਅਤੇ ਮਨੁੱਖੀ ਵਿਸ਼ਾ ਸਮੂਹ) ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ੇਅਰ ਬਾਜ਼ਾਰ, ਵਿੱਤੀ ਯੋਜਨਾ ਅਤੇ ਈ-ਪ੍ਰਸ਼ਾਸਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ | ਕੁੱਲ 9 ਟੀਮਾਂ ਨੇ ਹਿੱਸਾ ਲੈ ਕੇ ਸ਼ਾਨਦਾਰ ਖੋਜ, ਰਚਨਾਤਮਿਕਤਾ ਅਤੇ ਭਰਪੂਰ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ | ਪ੍ਰਬੰਧਕਾਂ ਵਲੋਂ ਐਲਾਨੇ ਅੰਤਿਮ ਨਤੀਜੇ ਅਨੁਸਾਰ ਪਹਿਲਾ ਇਨਾਮ ਗਿਆਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਅਮਨਪ੍ਰੀਤ ਸਿੰਘ, ਬੀਰਪ੍ਰੀਤ ਕੌਰ ਅਤੇ ਸਿਦਾਕਪ੍ਰੀਤ ਸਿੰਘ, ਦੂਜਾ ਇਨਾਮ ਸ਼੍ਰੇਣੀ ਦਸਵੀਂ ਦੇ ਵਿਦਿਆਰਥੀ ਖ਼ੁਸ਼ਮੀਨ ਕੌਰ, ਜੌਇ ਵਰਮਾ ਅਤੇ ਰਸਮੀਤ ਕੌਰ, ਸਰਬੋਤਮ ਬੁਲਾਰਾ ਕਰਮਨਦੀਪ ਸਿੰਘ ਦਸਵੀਂ, ਸਰਬੋਤਮ ਪੀ.ਪੀ.ਟੀ. ਨਿਰਮਾਤਾ ਜਸਬਿੰਦਰ ਸਿੰਘ ਦਸਵੀਂ ਸ਼੍ਰੇਣੀ ਐਲਾਨੇ ਗਏ | ਪ੍ਰੋਗਰਾਮ ਦਾ ਮੁਲਾਂਕਣ ਨਿਤੀਸ਼ ਜੈਨ (ਵਪਾਰ ਵਿਭਾਗ ਪ੍ਰਭਾਰੀ) ਅਤੇ ਹਰਵਿੰਦਰ ਸਿੰਘ (ਵਿਭਾਗ ਮੁਖੀ, ਸਧਾਰਨ ਜਾਗਰੂਕਤਾ ਵਿਭਾਗ) ਵਲੋਂ ਕੀਤਾ ਗਿਆ | ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਦੀ ਜ਼ਿੰਮੇਵਾਰੀ ਹਰਪ੍ਰੀਤ ਕੌਰ ਅਤੇ ਡਾ: ਸੋਨਿਕਾ ਵਾਲੀਆ ਨੇ ਨਿਭਾਈ | ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਡਾਇਰੈਕਟਰ ਨਵਰੀਤ ਕੌਰ, ਪਿ੍ੰਸੀਪਲ ਸ੍ਰੀ ਐਮ.ਏ. ਸੈਫੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਇਸ ਪਹਿਲ ਨੂੰ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਅਤੇ ਗੰਭੀਰ ਸੋਚ ਦੇ ਵਿਕਾਸ ਲਈ ਮਹੱਤਵਪੂਰਨ ਕਦਮ ਦੱਸਿਆ | ਪਾਵਰ ਟਾਕ 2025 ਗਿਆਨ, ਪੇ੍ਰਰਨਾ ਅਤੇ ਸਿੱਖਣ ਦੇ ਰੂਹਾਨੀ ਮਾਹੌਲ ਵਿਚ ਸੰਪੰਨ ਹੋਇਆ, ਜਿਸ ਨੇ ਸਕੂਲ ਦੀ ਅਨੁਭਵ-ਆਧਾਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ |

ਪਿਛਲੀ ਖ਼ਬਰ ਹਲਕਾ ਵਿਧਾਇਕ ਉੱਗੋਕੇ ਨੇ ਪਿੰਡ ਢਿਲਵਾਂ (ਨਾਭਾ) ਜ਼ੋਨ ਤੋਂ ਉਮੀਦਵਾਰ ਤੇਜਿੰਦਰ ਸਿੰਘ ਢਿਲਵਾਂ ਦੇ ਹੱਕ 'ਚ ਕੀਤਾ ਚੋਣ ਪ੍... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਸੰਬੰਧੀ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।