ਬਰਨਾਲਾ ਦੇ ਪ੍ਰਾਇਮਰੀ ਸਕੂਲ 'ਚ ਅਧਿਆਪਕ ਵਲੋਂ ਨਾਬਾਲਗ ਵਿਦਿਆਰਥਣ ਨਾਲ ਛੇੜਛਾੜ ਮਾਮਲਾ ਆਇਆ ਸਾਹਮਣੇ <br/>
ਅਜੀਤ ਡੈਸਕ
10-12-2025
ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮੈਡਮ ਇੰਦੂ ਸਿੰਮਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੌਕੇ 'ਤੇ ਮੇਰੇ ਧਿਆਨ ਵਿਚ ਨਹੀਂ ਲਿਆਂਦਾ ਗਿਆ | ਸਮਝੌਤਾ ਹੋਣ ਤੋਂ ਬਾਅਦ ਮੇਰੇ ਧਿਆਨ ਵਿਚ ਆਇਆ ਤਾਂ ਮੇਰੇ ਵਲੋਂ ਤੁਰੰਤ ਕਾਰਵਾਈ ਕਰਦਿਆਂ ਵਿਭਾਗੀ ਜਾਂਚ ਖੋਲ੍ਹੀ ਗਈ | ਜਿਸ ਦੀ ਰਿਪੋਰਟ ਡੀ.ਪੀ.ਆਈ. ਨੂੰ ਭੇਜ ਦਿੱਤੀ ਗਈ ਹੈ ਕਿ ਇਸ ਅਧਿਆਪਕ ਨੂੰ ਜ਼ਿਲ੍ਹੇ ਦੇ ਬਾਹਰ ਭੇਜਿਆ ਜਾਵੇ | ਫ਼ਿਲਹਾਲ ਇਸ ਅਧਿਆਪਕ ਨੂੰ ਸ਼ਹਿਣਾ ਵਿਖੇ ਲੜਕਿਆਂ ਵਾਲੇ ਸਕੂਲ ਵਿਚ ਭੇਜ ਦਿੱਤਾ ਗਿਆ ਹੈ | ਜਦੋਂ ਇਸ ਮਾਮਲੇ ਸਬੰਧੀ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਡੀ.ਐੱਸ.ਪੀ.(ਸਿਟੀ.) ਬਰਨਾਲਾ ਸਤਵੀਰ ਸਿੰਘ ਬੈਂਸ ਦੀ ਡਿਊਟੀ ਲਗਾਈ ਗਈ ਹੈ ਅਤੇ ਡੀ.ਐੱਸ.ਪੀ. ਸਤਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਾਈਲਡ ਪੋ੍ਰਟੈਕਸ਼ਨ ਅਫ਼ਸਰ ਨੂੰ ਨਾਲ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ | ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੱੁਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |