15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪਿੰਡ ਟੱਲੇਵਾਲ ਵਿਖੇ ਜਥੇਬੰਦੀਆਂ ਦੇ ਵਿਰੋਧ ਸਦਕਾ ਸਮਾਰਟ ਮੀਟਰ ਲਾਉਣ ਆਏ ਮੁਲਾਜ਼ਮ ਵਾਪਸ ਪਰਤੇ <br/>

ਪਿੰਡ ਟੱਲੇਵਾਲ ਵਿਖੇ ਸਮਾਰਟ ਮੀਟਰ ਦਾ ਵਿਰੋਧ ਕਰਦੇ ਹੋਏ ਜਥੇਬੰਦੀਆਂ ਦੇ ਆਗੂ | ਤਸਵੀਰ : ਸੋਨੀ ਚੀਮਾ <br/> 09-12-2025
ਟੱਲੇਵਾਲ, 8 ਦਸੰਬਰ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਵਾਰੰਟ ਵਰਕਸ ਤੇ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਸਮਾਰਟ ਮੀਟਰ ਲਾਏ ਜਾਣ ਦੀ ਪ੍ਰਕਿਰਿਆ ਦਾ ਪਤਾ ਲੱਗਦਿਆ ਹੀ ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਆਦੇਸ਼ਾਂ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਵਲੋਂ ਵਿਰੋਧ ਕੀਤੇ ਜਾਣ 'ਤੇ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਮੀਟਰ ਲਾਏ ਵਗੈਰ ਵਾਪਸ ਮੁੜਨਾ ਪਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਨਵੇਂ ਮੀਟਰ ਬਿਜਲੀ ਖਪਤਕਾਰਾਂ ਦੇ ਹਿਤ ਵਿਚ ਨਹੀਂ ਹਨ | ਇਨ੍ਹਾਂ ਮੀਟਰਾਂ ਦੀ ਗ਼ਲਤ ਰੀਡਿੰਗ ਕੱਢਣ ਦੀਆਂ ਪੰਜਾਬ ਭਰ ਵਿਚੋਂ ਸ਼ਿਕਾਇਤਾਂ ਆ ਰਹੀਆਂ ਹਨ | ਇਹ ਚਿੱਪ ਵਾਲੇ ਮੀਟਰ ਕਿਸਾਨਾਂ ਤੇ ਘਰੇਲੂ ਵਰਤੋਂਕਾਰਾਂ ਦੀ ਖੁੱਲ੍ਹੀ ਲੁੱਟ ਹਨ | ਇਹ ਮੀਟਰ ਉੱਚ ਰੇਟਾਂ 'ਤੇ ਬਿੱਲ ਦਿੰਦੇ ਹਨ ਅਤੇ ਸਰਵਨਾਮਕ ਰੂਪ ਵਿਚ ਨਿੱਜੀਕਰਨ ਵਧਾਉਣ ਦਾ ਜ਼ਰੀਆ ਹਨ | ਉਨ੍ਹਾਂ ਆਰੋਪ ਲਾਇਆ ਕਿ ਸਰਕਾਰ ਨਿੱਜੀ ਕੰਪਨੀਆਂ ਦੇ ਦਬਾਅ 'ਚ ਆ ਕੇ ਇਹ ਮੀਟਰ ਲੋਕਾਂ 'ਤੇ ਥੋਪ ਰਹੀ ਹੈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਚਿੱਪ ਵਾਲੇ ਮੀਟਰ ਲਗਾਉਣ ਦੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ | ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਇਹ ਜ਼ਬਰਦਸਤੀ ਨਾ ਰੁਕੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਨਾਇਬ ਸਿੰਘ ਟੱਲੇਵਾਲ ਬਲਾਕ ਪ੍ਰਧਾਨ ਲੱਖੋਵਾਲ, ਹੈਡ: ਮਾ: ਰਣਜੀਤ ਸਿੰਘ ਟੱਲੇਵਾਲ ਆਗੂ ਉਗਰਾਹਾਂ, ਪ੍ਰਧਾਨ ਜਰਨੈਲ ਸਿੰਘ ਉਗਰਾਹਾਂ, ਗੁਰਮੇਲ ਸਿੰਘ ਗੇਲਾ, ਜਗਦਵੇ ਰਾਮ ਪੰਡਤ, ਹਰਪ੍ਰੀਤ ਸਿੰਘ ਬਿੱਲਾ, ਸੁਖਵਿੰਦਰ ਸਿੰਘ ਸਰਾਂ, ਗੁਰਤੇਜ ਸਿੰਘ, ਰਾਜਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਉਮੀਦਵਾਰ ਰਾਜਿੰਦਰ ਸਿੰਘ ਧੌਲਾ ਦੇ ਹੱਕ ਵਿਚ ਐਡਵੋਕੇਟ ਰਾਹੀ ਨੇ ਮੰਗੀਆਂ ਵੋਟਾਂ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸ.ਐੱਸ.ਪੀ. ਨੇ ਪ੍ਰਬੰਧਾਂ ਸੰਬੰਧੀ ਕੀਤੀ ਬੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।