ਟੱਲੇਵਾਲ, 8 ਦਸੰਬਰ (ਸੋਨੀ ਚੀਮਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਜਨਰਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਜਿੰਦਰਪਾਲ ਪੁਨੀਤ ਮਾਨ ਦਾ ਪਿੰਡ ਟੱਲੇਵਾਲ ਅਤੇ ਟੱਲੇਵਾਲ ਖ਼ੁਰਦ ਵਿਖੇ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਥਾਵਾਂ 'ਤੇ ਜਿੱਥੇ ਵੱਡੇ ਇਕੱਠ ਨਾਲ ਭਰਵਾਂ ਸਵਾਗਤ ਕੀਤਾ ਗਿਆ, ੳੱੁਥੇ ਬਾਬਾ ਭੁਪਿੰਦਰ ਸਿੰਘ ਭਿੰਦਾ ਸਮੇਤ ਉਨ੍ਹਾਂ ਸਿਰੋਪਾਉ ਵੀ ਭੇਟ ਕੀਤਾ ਗਿਆ | ਇਸ ਤੋਂ ਇਲਾਵਾ ਟੱਲੇਵਾਲ ਖ਼ੁਰਦ ਵਿਖੇ ਸਰਪੰਚ ਮਲਾਗਰ ਦੀ ਅਗਵਾਈ ਵਿਚ ਭਰਵੇਂ ਇਕੱਠ ਦੌਰਾਨ ਲੋਕਾਂ ਨੇ ਪੁਨੀਤ ਮਾਨ ਦੇ ਹੱਕ ਵਿਚ ਭਰਵਾਂ ਹੁੰਗਾਰਾ ਦਿੱਤਾ | ਇਸ ਮੌਕੇ ਪੁਨੀਤ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਪਿੰਡਾਂ ਦੀ ਤਸਵੀਰ ਬਦਲੀ ਹੈ |