27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਰਪੰਚ ਬਬਲਪ੍ਰੀਤ ਸਿੰਘ ਕਾਹਨੇਕੇ ਗ੍ਰਾਂਟਾਂ ਖ਼ਰਚ ਕਰਨ ਲਈ ਪ੍ਰਬੰਧਕ ਨਿਯੁਕਤ

ਅਜੀਤ ਡੈਸਕ 05-12-2025
ਰੂੜੇਕੇ ਕਲਾਂ, 4 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਗ੍ਰਾਮ ਪੰਚਾਇਤ ਪਿੰਡ ਕਾਹਨੇਕੇ ਦੀਆਂ ਗ੍ਰਾਂਟਾਂ ਖ਼ਰਚ ਕਰਨ ਲਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਵਲੋਂ ਹੁਕਮ ਪਾਸ ਕਰ ਕੇ ਸਰਪੰਚ ਬਬਲਪ੍ਰੀਤ ਸਿੰਘ ਕਾਹਨੇਕੇ ਨੰੂ ਪ੍ਰਬੰਧਕ ਨਿਯੁਕਤ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਡਾ: ਰਣਜੀਤ ਸਿੰਘ ਰਣੀ ਤੇ ਸਰਪੰਚ ਬਬਲਪ੍ਰੀਤ ਸਿੰਘ ਬਬਲਾ ਨੇ ਦੱਸਿਆ ਕਿ ਪਿੰਡ ਦੀਆਂ ਗ੍ਰਾਂਟਾਂ ਖ਼ਰਚ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਬੰਧਕ ਨਿਯੁਕਤ ਕਰਨ ਦੀ ਬੇਨਤੀ ਕੀਤੀ ਗਈ ਸੀ | ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਨੇ 15ਵਾਂ ਵਿੱਤ ਕਮਿਸ਼ਨ ਸਕੀਮ ਗੰਦੇ ਪਾਣੀ ਦੇ ਨਿਕਾਸ ਲਈ 36655 ਰੁਪਏ, ਗਲੀਆਂ ਨਾਲੀਆਂ ਲਈ ਗ੍ਰਾਂਟ 250000 ਰੁਪਏ, ਪੰਚਾਇਤ ਫ਼ੰਡ ਸੈਕਟਰੀ ਵੇਜਿਜ 210804, ਪੰਚਾਇਤ ਫ਼ੰਡ ਗਲੀਆਂ ਨਾਲੀਆਂ 250,000 ਰੁਪਏ, ਪੰਚਾਇਤ ਫ਼ੰਡ ਪੁਰਾਣੇ ਖੂਹ ਤੇ ਸ਼ੈਡ ਬਣਾਉਣ ਲਈ 250000 ਰੁਪਏ, ਪੰਚਾਇਤ ਫ਼ੰਡ ਫ਼ਰਨੀਚਰ ਦੀ ਅਦਾਇਗੀ 54870 ਰੁਪਏ ਖ਼ਰਚ ਕਰਨ ਅਤੇ ਮਗਨਰੇਗਾ ਸਕੀਮ ਅਧੀਨ ਕੰਮ ਕਰਨ ਲਈ ਸਰਪੰਚ ਬਬਲਪ੍ਰੀਤ ਸਿੰਘ ਨੂੰ 9 ਜਨਵਰੀ 2026 ਤੱਕ ਪ੍ਰਬੰਧਕ ਨਿਯੁਕਤ ਕੀਤਾ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਬਲਾਕ ਸੰਮਤੀ ਸ਼ਹਿਣਾ ਤੋਂ ਉਮੀਦਵਾਰ ਨੇ ਕੀਤੇ ਨਾਮਜ਼ਦਗੀ ਪੱਤਰ ਦਾਖ਼ਲ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਜਨਰਲ ਤੋਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਸੋਖੀ ਨੇ ਕਾਗ਼ਜ਼ ਭਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।