27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਸ਼ੇਰਪੁਰ 'ਚ 51 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ

ਅਜੀਤ ਡੈਸਕ 05-12-2025
ਸ਼ੇਰਪੁਰ, 4 ਦਸੰਬਰ (ਮੇਘ ਰਾਜ ਜੋਸ਼ੀ) - ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਨਿਰਧਾਰਿਤ ਹਨ, ਜਦਕਿ ਨਾਮਜ਼ਦਗੀ ਭਰਨ ਦੀ ਅੱਜ ਅੰਤਿਮ ਦਿਨ ਬਲਾਕ ਸ਼ੇਰਪੁਰ ਦੀਆਂ 16 ਬਲਾਕ ਸੰਮਤੀਆਂ ਲਈ ਕੁਲ 51 ਉਮੀਦਵਾਰਾਂ ਨੇ ਆਪਣੇ ਫਾਰਮ ਭਰੇ ਜਿੰਨਾ ਵਿੱਚ ਸ਼ੇਰਪੁਰ ਤੋਂ 4, ਖੇੜੀ ਕਲਾ ਤੋਂ 4, ਈਨਾ ਬਾਜਵਾ ਤੋਂ 5, ਸਲੇਮਪੁਰ ਤੋਂ 2, ਰੰਗੀਆ ਤੋਂ 2, ਧੰਦੀਵਾਲ ਤੋਂ 3, ਬਾਲੀਆ ਤੋਂ 3, ਮੂਲੋਵਾਲ ਤੋਂ 3, ਘਨੌਰੀ ਕਲਾ ਤੋਂ 5, ਘਨੌਰ ਕਲਾ ਤੋਂ 2, ਫਰਵਾਹੀ ਤੋਂ 3, ਕਾਤਰੋ ਤੋਂ 3, ਮਹਾਮਦਪੁਰ ਤੋਂ 2, ਫ਼ਤਿਹਗੜ੍ਹ ਪੰਜਗਰਾਈਆਂ ਤੋਂ 4, ਟਿੱਬਾ ਤੋਂ 3 ਅਤੇ ਬੜੀ ਤੋਂ 3 ਉਮੀਦਵਾਰਾਂ ਨੇ ਫਾਰਮ ਮਾਰਕੀਟ ਕਮੇਟੀ ਦਫ਼ਤਰ ਸ਼ੇਰਪੁਰ ਵਿਖੇ ਜਮਾ ਕਰਵਾਏ |

ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਫੀਨਿਕਸ-2025 ਸਮਾਗਮ ਅੱਜ ਤੋਂ <br/> ਅਗਲੀ ਖ਼ਬਰ ਸਾਨੂੰ ਹਮੇਸ਼ਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ-ਬੀ.ਕੇ. ਭੈਣ ਊਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।