ਮਹਿਲ ਕਲਾਂ, 25 ਨਵੰਬਰ (ਤਰਸੇਮ ਸਿੰਘ ਗਹਿਲ)-ਸਥਾਨਕ ਸ਼ਹੀਦ ਭਗਤ ਸਿੰਘ ਫਾਰਮੇਸੀ ਗਰੁੱਪ ਆਫ਼ ਕਾਲਜ ਮਹਿਲ ਕਲਾਂ ਦੇ ਐਮ.ਡੀ. ਅਤੇ ਪੰਜਾਬ ਸਟੇਟ ਫਾਰਮੇਸੀ ਕੌਂਸਲ ਪੰਜਾਬ ਸਰਕਾਰ ਦੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਆਲ ਇੰਡੀਆ ਫਾਰਮੇਸੀ ਕੌਂਸਲ ਦੇ ਐਗਜ਼ੈਕਟਿਵ ਮੈਂਬਰ ਚੁਣੇ ਗਏ ਹਨ | ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਬਾਂਸਲ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪਹਿਲਾਂ ਹੀ ਚੁਣੇ ਹੋਏ ਮੈਂਬਰ ਸਨ | ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਦੀ ਇਸ ਨਿਯੁਕਤੀ 'ਤੇ ਇਲਾਕੇ ਭਰ ਵਿਚ ਖ਼ੁਸ਼ੀ ਦੀ ਲਹਿਰ ਹੈ | ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਆਲ ਇੰਡੀਆ ਫਾਰਮੇਸੀ ਕੌਂਸਲ ਵਿਚ ਉਨਾਂ ਨੂੰ ਬਤੌਰ ਐਗਜ਼ੈਕਟਿਵ ਮੈਂਬਰ ਨੁਮਾਇੰਦਗੀ ਮਿਲਣ ਨਾਲ ਪੰਜਾਬ ਭਰ ਨਾਲ ਸਬੰਧਿਤ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਹੋਰ ਮੈਡੀਕਲ ਖੇਤਰ ਦੀਆਂ ਸਬੰਧਿਤ ਸੰਸਥਾਵਾਂ ਦੇ ਵਿਕਾਸ ਦੀ ਗੱਲ ਕੀਤੀ ਜਾਵੇਗੀ | ਉਨਾਂ ਕਿਹਾ ਕਿ ਮੈਡੀਕਲ ਦੀ ਪੜਾਈ ਦਾ ਭਾਰਤ ਹੀ ਨਹੀਂ ਬਲਕਿ ਵਿਸ਼ਵ ਦੇ ਸਿਹਤ ਢਾਂਚੇ ਵਿਚ ਵੱਡਾ ਰੋਲ ਹੈ | ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਸੇਖੋਂ, ਡਾਕਟਰ ਪੁਨੀਤ ਬਾਂਸਲ, ਆਲ ਇੰਡੀਆ ਫਾਰਮੇਸੀ ਕੌਂਸਲ ਦੇ ਚੇਅਰਮੈਨ ਮੌਂਟੂ ਪਟੇਲ, ਸੰਜੀਵ ਕੁਮਾਰ ਬਾਂਸਲ ਸੰਗਰੂਰ, ਦੀਪਕ ਜਿੰਦਲ ਬਰਨਾਲਾ, ਦੀਪਕ ਗੋਇਲ ਬਰਨਾਲਾ, ਰਕੇਸ਼ ਕੁਮਾਰ ਕਾਲਾ ਬਰਨਾਲਾ, ਸਰਬਜੀਤ ਸਿੰਘ ਆੜਤੀਆ ਬਰਨਾਲਾ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਜਗਦੇਵ ਸਿੰਘ ਸੇਖੋਂ ਆਦਿ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |