ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸ਼ਹਿਣਾ ਦੀ ਮੀਟਿੰਗ ਪਿੰਡ ਜੋਧਪੁਰ ਦੇ ਗੁਰਦੁਆਰਾ ਭਾਈ ਮੂਲ ਚੰਦ ਵਿਖੇ ਹੋਈ | ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰ ਨੇ ਕਿਹਾ ਕਿ ਵੱਖ-ਵੱਖ ਕਿਸਾਨੀ ਮਸਲਿਆਂ ਸਬੰਧੀ ਚੰਡੀਗੜ੍ਹ ਵਿਖੇ ਭਲਕੇ 26 ਨਵੰਬਰ ਨੂੰ ਜਥੇਬੰਦੀ ਵਲੋਂ ਕਾਫ਼ਲਾ ਦੀਪਕ ਢਾਬਾ ਧਨੌਲਾ ਤੋਂ ਰਵਾਨਾ ਹੋਵੇਗਾ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਮਸਲਿਆਂ ਪ੍ਰਤੀ ਆਨਾਕਾਨੀ ਕਰ ਰਹੀਆਂ ਹਨ | ਜਿਸ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਚੰਡੀਗੜ੍ਹ ਦਾ ਰੁਖ ਕੀਤਾ ਗਿਆ ਹੈ | ਇਸ ਮੌਕੇ ਰੁਪਿੰਦਰ ਸਿੰਘ ਭਿੰਦਾ ਘਟੌੜਾ, ਸਿਕੰਦਰ ਸਿੰਘ ਨਿੰਮਵਾਲਾ, ਬੂਟਾ ਸਿੰਘ ਮੱਲ੍ਹੀ, ਕੁਲਵੰਤ ਸਿੰਘ ਚੰੂਘਾ, ਗੁਰਵਿੰਦਰ ਸਿੰਘ ਨਾਮਧਾਰੀ, ਜਗਸੀਰ ਸਿੰਘ ਜੱਗੀ ਚੀਮਾ, ਊਧਮ ਸਿੰਘ ਜ਼ਿਲ੍ਹਾ ਆਗੂ, ਪਿ੍ਤਪਾਲ ਸਿੰਘ ਕੈਰੇ ਜ਼ਿਲ੍ਹਾ ਆਗੂ, ਅਜਮੇਰ ਸਿੰਘ, ਪ੍ਰਗਟ ਸਿੰਘ ਵਾਡੀ, ਬਲਵਿੰਦਰ ਸਿੰਘ ਬਿੰਦਾ, ਯਾਦਵਿੰਦਰ ਸਿੰਘ ਇਕਾਈ ਪ੍ਰਧਾਨ, ਮੁਖਤਿਆਰ ਸਿੰਘ, ਹਰਮੇਲ ਸਿੰਘ ਭਗਤਪੁਰਾ, ਬੇਅੰਤ ਸਿੰਘ ਇਕਾਈ ਪ੍ਰਧਾਨ, ਹਰੀ ਸਿੰਘ, ਰਣਜੀਤ ਸਿੰਘ, ਰਣਧੀਰ ਸਿੰਘ ਬਖਤਗੜ੍ਹ, ਗੁਰਜੰਟ ਸਿੰਘ ਦੱੁਲਮਸਰ, ਪ੍ਰਭਜੋਤ ਸਿੰਘ ਸ਼ਹਿਣਾ, ਗੁਰਲਾਲ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਝੰਡਾ, ਤਰਸੇਮ ਸਿੰਘ ਸੇਮਾ, ਗੁਰਪ੍ਰੀਤ ਸਿੰਘ ਪੀਤਾ, ਗੁਰਪ੍ਰੀਤ ਸਿੰਘ ਗੁਰੀ, ਕਾਲਾ ਸਿੰਘ ਪੰਚ, ਗੁਰਮੀਤ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |