29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਮਾਤਾ ਸੁਖਦੇਵ ਕੌਰ ਦੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ <br/>

ਮਾਤਾ ਸੁਖਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਜਸਵੀਰ ਸਿੰਘ ਧੰਮੀ ਤੇ ਹਾਜ਼ਰ ਸੰਗਤਾਂ ਦਾ ਇਕੱਠ | ਤਸਵੀਰਾਂ : ਰਜਿੰਦਰ ਬੱਤਾ <br/> 26-11-2025
ਭਦੌੜ, 25 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਰਾਜ ਸਿੰਘ ਬੁੱਟਰ ਦੇ ਮਾਤਾ ਸੁਖਦੇਵ ਕੌਰ ਪਤਨੀ ਹਰਨੇਕ ਸਿੰਘ ਬੁੱਟਰ ਦੀ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਤਪ ਅਸਥਾਨ ਸੰਤ ਬਾਬਾ ਕਾਹਲਾ ਸਿੰਘ ਨਾਨਕਸਰ ਭਦੌੜ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਗੁਰਦੁਆਰਾ ਸਾਹਿਬ ਦਸਵੀਂ ਪਾਤਸ਼ਾਹੀ ਦੇ ਮੁੱਖ ਕਥਾਵਾਚਕ ਭਾਈ ਸਤਨਾਮ ਸਿੰਘ ਨੇ ਕਥਾ ਕਰਦਿਆਂ ਕਿਹਾ ਕਿ ਮਾਂ ਰੱਬ ਦਾ ਦੂਜਾ ਨਾਮ ਹੈ ਤਾਂ ਫਿਰ ਹਰ ਦਿਨ, ਹਰ ਪਲ, ਮਾਂ ਦਿਵਸ ਕਿਉਂ ਨਹੀਂ, ਮਾਂ ਮਮਤਾ ਦੀ ਸੱਚੀ ਮੂਰਤ ਤੇ ਬੇਗ਼ਰਜ਼ ਅਤੇ ਸੁੱਚੇ ਪਿਆਰ ਦੀ ਇਸ ਸੰਸਾਰ ਵਿਚ ਇੱਕੋ ਇਕ ਉਦਾਹਰਨ ਹੈ ਅਤੇ ਬਚਪਨ ਵਿਚ ਸੰਭਾਲਿਆਂ ਬੱਚਾ ਹੀ ਵੱਡਾ ਹੋ ਕੇ ਸੰਸਾਰ ਅੰਦਰ ਜੋ ਰੁਤਬਾ ਹਾਸਲ ਕਰਦਾ ਹੈ ਉਸ ਵਿਚ ਸਭ ਵੱਡੀ ਦੇਣ ਮਾਂ ਦੀ ਹੁੰਦੀ ਹੈ ਜਿਸ ਕਰ ਕੇ ਬਜ਼ੁਰਗ ਮਾਪਿਆਂ ਦੀ ਸੰਭਾਲ ਕਰਨਾ ਮਨੁੱਖ ਦਾ ਮੁੱਢਲਾ ਫ਼ਰਜ਼ ਹੈ | ਸ਼ਰਧਾਂਜਲੀ ਸਮਾਗਮ ਦੌਰਾਨ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਆਖਿਆ ਕਿ ਮਾਤਾ-ਪਿਤਾ ਮਨੁੱਖ ਦੇ ਅਨਮੋਲ ਖ਼ਜ਼ਾਨਾ ਹਨ, ਜਿਨ੍ਹਾਂ ਦੀ ਬਦੌਲਤ ਵਿਅਕਤੀ ਆਪਣੇ ਜੀਵਨ ਵਿਚ ਅੱਗੇ ਵਧਦਾ ਅਤੇ ਜ਼ਿੰਦਗੀ ਵਿਚ ਤਰੱਕੀ ਕਰਦਾ ਹੈ ਅਤੇ ਉਨ੍ਹਾਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ, ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ, ਰਾਜਵਿੰਦਰ ਸਿੰਘ ਸੀਤਲ ਸੀਨੀਅਰ ਆਗੂ ਹਲਕਾ ਭਦੌੜ, ਕਮਲਵੀਰ ਸਿੰਘ ਭੱਠਲ, ਗੁਰਜੀਤ ਸਿੰਘ ਭੱਠਲ, ਸਾਬਕਾ ਚੇਅਰਮੈਨ ਅਜੇ ਕੁਮਾਰ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਸਿੰਗਲਾ, ਪ੍ਰਧਾਨ ਸੁਰਿੰਦਰਪਾਲ ਗਰਗ, ਜਵਾਹਰ ਲਾਲ ਸਿੰਗਲਾ ਆੜ੍ਹਤੀਆ, ਗੁਰਮੇਲ ਸਿੰਘ ਸੰਧੂ ਅਲਕੜਾ ਆੜ੍ਹਤੀਆ, ਪ੍ਰਧਾਨ ਸਾਹਿਬ ਸਿੰਘ ਗਿੱਲ, ਮੱਖਣ ਸਿੰਘ ਨੈਣੇਵਾਲੀਆ, ਗੀਤਕਾਰ ਕੇਵਲ ਭਦੌੜ ਵਾਲਾ, ਭਾਈ ਉਂਕਾਰ ਸਿੰਘ ਬਰਾੜ, ਸੁਰਜੀਤ ਸਿੰਘ ਸੰਘੇੜਾ, ਗੁਰਜੰਟ ਸਿੰਘ ਮਾਨ, ਰਜਿੰਦਰ ਕੁਮਾਰ ਗਰਗ ਸੈਕਟਰੀ, ਬਲਵਿੰਦਰ ਸਿੰਘ ਲਧਰੋਈਆ, ਕਾਨੂੰਗੋ ਕਰਨੈਲ ਸਿੰਘ ਬੁੱਟਰ, ਭਾਜਪਾ ਆਗੂ ਬਲਵਿੰਦਰਪਾਲ ਹੈਪੀ, ਪ੍ਰਧਾਨ ਰਾਕੇਸ਼ ਕੁਮਾਰ ਟੀਟੂ, ਡਾ: ਸਤਿੰਦਰਪਾਲ ਸਿੰਘ ਬੁੱਟਰ, ਲੈਕ ਸੰਦੀਪ ਕੁਮਾਰ ਡਿੰਪਲ, ਲੈਕ. ਨੀਲੂ ਖ਼ਾਨ, ਲਖਵੀਰ ਸਿੰਘ ਬੁੱਟਰ, ਵਿਨੋਦ ਕੁਮਾਰ ਅਗਰਵਾਲ, ਮਾ: ਪਰਮਜੀਤ ਸਿੰਘ ਪੰਮਾ, ਸਤਨਾਮ ਸਿੰਘ ਬੁੱਟਰ, ਤਰਲੋਚਨ ਸਿੰਘ ਰੂਪ, ਮਾ: ਸੁਖਦੇਵ ਸਿੰਘ ਜੰਗੀਆਣਾ, ਸੁਖਵੀਰ ਸਿੰਘ ਭੂਰਾ ਕਾਂਗੜ, ਸੀਤਲ ਕੁਮਾਰ ਗਰਗ, ਹਰੀ ਸਿੰਘ ਬਾਵਾ, ਮਨਜਿੰਦਰ ਸਿੰਘ ਬੁੱਟਰ, ਸੁਖਦੇਵ ਸਿੰਘ ਜੈਦ, ਪ੍ਰਧਾਨ ਜਸਵੰਤ ਸਿੰਘ ਜੈਦ, ਡਾ: ਅਮਰਜੀਤ ਸਿੰਘ, ਕੁਲਦੀਪ ਸਿੰਘ ਸੰਘੇੜਾ, ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ, ਗੁਰਪਾਲ ਸਿੰਘ ਢੁੱਡੀਕੇ, ਅਮਨਦੀਪ ਸਿੰਘ ਪੁਆਧੜਾ, ਹੇਮਰਾਜ ਸ਼ਰਮਾ, ਗੁਰਪ੍ਰੀਤ ਸਿੰਘ ਬੁੱਟਰ, ਬਲਜੀਤ ਸਿੰਘ ਝਿੰਜਰ ਨੈਣੇਵਾਲ, ਹਰਦਮ ਸਿੰਘ ਦੱਮਣ, ਬਲਵਿੰਦਰ ਸਿੰਘ ਭਲੇਰੀਆ, ਮਾ: ਰਣਧੀਰ ਸਿੰਘ, ਐਡ. ਜੰਟਾ ਸਿੰਘ ਭੁੱਲਰ, ਬਹਾਦਰ ਸਿੰਘ ਨੈਣੇਵਾਲੀਆ, ਪ੍ਰਧਾਨ ਹੀਰਾ ਲਾਲ ਸਿੰਗਲਾ, ਮਨਪ੍ਰੀਤ ਸਿੰਘ ਬੱੁਟਰ ਕੈਨੇਡਾ, ਦਰਸ਼ਨ ਸਿੰਘ ਪਟਵਾਰੀ, ਜਤਿੰਦਰ ਕੁਮਾਰ ਡੀ.ਸੀ., ਸਤਨਾਮ ਸਿੰਘ ਬੁੱਟਰ, ਪ੍ਰਕਾਸ਼ ਸਿੰਘ ਠੇਕੇਦਾਰ, ਗੁਰਦੀਪ ਸਿੰਘ ਗੰਢੂ, ਸੇਵਕ ਸਿੰਘ ਗਿੱਲ, ਸਤੀਸ਼ ਕੁਮਾਰ ਗਰਗ, ਨਰੋਤਮ ਕੁਮਾਰ ਕੌਛੜ, ਜਗਸੀਰ ਸਿੰਘ ਬੁੱਟਰ, ਜਸਵਿੰਦਰ ਸਿੰਘ ਲਾਲੀ ਬੱੁਟਰ ਅਤੇ ਸੇਵਕ ਸਿੰਘ ਗਿੱਲ ਨੇ ਵੀ ਪੁੱਜ ਕੇ ਪਰਿਵਾਰ ਨੇ ਹਮਦਰਦੀ ਪ੍ਰਗਟਾਵਾ ਕੀਤਾ ਸਮੁੱਚੇ ਬੁੱਟਰ ਪਰਿਵਾਰ ਨੇ ਦਰਬਾਰ ਸਾਹਿਬ ਦੇ ਗੇਟ ਉਪਰ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਆਗੂ ਗੁਰਜੀਤ ਸਿੰਘ ਸ਼ਹਿਣਾ ਨੂੰ ਸਦਮਾ, ਦਾਦੀ ਦਾ ਦਿਹਾਂਤ <br/> ਅਗਲੀ ਖ਼ਬਰ ਟਰਾਈਡੈਂਟ ਗਰੁੱਪ ਵਲੋਂ ਚੱਲ ਰਹੇ 'ਮੁਫ਼ਤ ਮੈਗਾ ਮੈਡੀਕਲ ਕੈਂਪ' ਦਾ ਪੰਜਵਾਂ ਪੜਾਅ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।