ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)-ਸ਼ਹੀਦ ਭਗਤ ਸਿੰਘ ਚੌਕ ਸ਼ਹਿਣਾ ਵਿਖੇ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਵਲੋਂ ਸਾਂਝੇ ਤੌਰ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਦਿਆਲਾ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੀ ਯਾਦ ਨੂੰ ਸਮਰਪਿਤ ਪੂਰੀਆਂ ਛੋਲਿਆਂ ਦੇ ਲੰਗਰ ਲਾਏ ਗਏ | ਇਸ ਮੌਕੇ ਕੁਲਦੀਪ ਸਿੰਘ ਤੱਖਰ, ਬਲਦੇਵ ਸਿੰਘ ਬਿੱਟੂ, ਲਖਵੀਰ ਸਿੰਘ ਲੱਖੀ, ਲਵਲੀ, ਜੱਗੀ ਅਰੋੜਾ, ਦਰਸ਼ਨ ਸਿੰਘ ਆੜ੍ਹਤੀਆ, ਰਿਤੇਸ ਕੁਮਾਰ, ਕਿ੍ਸ਼ਨ ਕੁਮਾਰ, ਤਰਸੇਮ ਸਿੰਘ, ਕਿ੍ਸ਼ਨ ਗੋਪਾਲ ਵਿੱਕੀ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ, ਕੁਲਵੰਤ ਰਾਮ, ਗੁਰਜੀਤ ਸਿੰਘ ਗੋਰਾ, ਸੇਵਕ ਸਿੰਘ, ਬੌਬੀ, ਸੋਬਤੀ, ਸੁਖਵਿੰਦਰ ਸਿੰਘ ਆਦਿ ਸੇਵਾਦਾਰ ਵੀ ਹਾਜ਼ਰ ਸਨ |