22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੀਤਾ ਕੰਮ ਸ਼ੁਰੂ, ਇਕ ਦਿਨ 'ਚ 300 ਤੋਂ 400 ਏਕੜ ਜ਼ਮੀਨ 'ਚ ਬਣਾ ਰਹੇ ਹਨ ਗੱਠਾਂ-ਡੀ.ਸੀ.

ਪਰਾਲੀ ਪ੍ਰਬੰਧਨ ਤਹਿਤ ਡੰਪ ਕੇਂਦਰ ਵਿਖੇ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ | ਅਜੀਤ ਤਸਵੀਰ <br/> 03-11-2025
ਬਰਨਾਲਾ, 2 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਦੀ ਲੋੜ ਅਨੁਸਾਰ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਪ੍ਰਤੀ ਬੇਲਰ ਵਲੋਂ ਇਕ ਦਿਨ ਵਿਚ 300 ਤੋਂ 400 ਏਕੜ ਜ਼ਮੀਨ 'ਚ ਗੱਠਾਂ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਕਿਸਾਨ ਵੀਰਾਂ ਨੂੰ ਪਰਾਲੀ ਸੰਭਾਲਣ 'ਚ ਦਿੱਕਤ ਨਹੀਂ ਆਵੇਗੀ | ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਜ਼ਿਲ੍ਹੇ 'ਚ ਕੁੱਲ 86 ਛੋਟੇ ਬੇਲਰ ਕੰਮ ਕਰ ਰਹੇ ਸਨ ਜਿਨ੍ਹਾਂ ਵਲੋਂ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ ਉੱਤੇ ਪਰਾਲੀ ਦੀਆਂ ਗੱਠਾਂ ਪਹੁੰਚਾਈਆਂ ਜਾ ਰਹੀਆਂ ਹਨ | ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਨੇੜੇ ਕੰਮ ਕਰ ਰਹੇ ਬੇਲਰ ਨਾਲ ਸੰਪਰਕ ਕੀਤਾ ਜਾਵੇ ਅਤੇ ਬੁਕਿੰਗ ਕਰਵਾ ਕੇ ਪਰਾਲੀ ਦੀਆਂ ਗੰਢਾਂ ਬਣਵਾ ਕੇ ਪਰਾਲੀ ਦੀ ਸੰਭਾਲ ਕੀਤੀ ਜਾਵੇ | 10 ਵੱਡੇ ਬੇਲਰ ਪਿੰਡ ਕੋਠੇ ਦੁੱਲਟ, ਆਈ.ਟੀ.ਆਈ. ਚੌਂਕ, ਖੁੱਡੀ ਕਲਾਂ, ਚੀਮਾ, ਜੇਲ੍ਹ ਵਾਲੀ ਸਾਈਡ, ਜੋਧਪੁਰ, ਉੱਗੋਕੇ, ਸ਼ਹਿਣਾ, ਭਦੌੜ, ਸੇਖਵਾਂ ਪੱਤੀ, ਠੀਕਰੀਵਾਲ, ਰਾਏਸਰ, ਭੱਦਲਵੱਡ, ਵਜੀਦਕੇ, ਸਹਿਜੜਾ, ਸਹੌਰ, ਚੁਹਾਣਕੇ ਕਲਾਂ ਤੇ ਖੁਰਦ ਅਤੇ ਟਰਾਈਡੈਂਟ ਫ਼ੈਕਟਰੀ ਦੇ ਆਲ਼ੇ ਦੁਆਲੇ ਕੰਮ ਕਰ ਰਹੇ ਹਨ | ਜ਼ਿਲ੍ਹੇ ਭਰ ਵਿਚ 15 ਪਰਾਲੀ ਡੰਪ ਕੇਂਦਰ ਬਣਾਏ ਗਏ ਹਨ ਜਿੱਥੇ ਗੱਠਾਂ ਦਾ ਭੰਡਾਰਨ ਕੀਤਾ ਜਾ ਰਿਹਾ ਹੈ | ਇਹ ਡੰਪਿੰਗ ਸਾਈਟਾਂ ਪਿੰਡ ਚੰਨਣਵਾਲ ਤੋਂ ਇਲਾਵਾ ਹੰਡਿਆਇਆ, ਤਾਜੋਕੇ, ਰੂੜੇਕੇ ਖ਼ੁਰਦ, ਹਰੀਗੜ੍ਹ, ਖੁੱਡੀ ਕਲਾਂ, ਧੌਲਾ, ਗਿੱਲ ਕੋਠੇ (ਸ਼ਹਿਣਾ), ਵਜੀਦਕੇ ਕਲਾਂ, ਗਹਿਲ, ਭੈਣੀ ਜੱਸਾ, ਨਾਈਵਾਲਾ ਰੋਡ, ਪੱਤੀ ਸੇਖਵਾਂ, ਜੋਗਾ ਜ਼ਿਲ੍ਹਾ ਮਾਨਸਾ ਅਤੇ ਮਨਾਲ, ਪੰਜਗਰਾਈਾ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ | ਡਿਪਟੀ ਕਮਿਸ਼ਨਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਸਾੜਨ 'ਤੇ ਸਖ਼ਤ ਮਨਾਹੀ ਹੈ ਤਾਂ ਜੋ ਵਾਤਾਵਰਨ ਨੂੰ ਹੋਰ ਗੰਧਲਾ ਹੋਣ ਤੋਂ ਰੋਕਿਆ ਜਾ ਸਕੇ | ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਮੰਡੀਆਂ 'ਚ ਝੋਨਾ ਚੰਗੀ ਤਰ੍ਹਾਂ ਸੁਕਾ ਕੇ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਜਿਨਸ ਮੰਡੀ ਪਹੁੰਚਦੇ ਹੀ ਖ਼ਰੀਦ ਲਈ ਜਾਵੇ |
ਪਿਛਲੀ ਖ਼ਬਰ ਹੰਡਿਆਇਆ ਵਿਖੇ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪਿੰਡ ਜਗਜੀਤਪੁਰਾ ਵਿਖੇ ਅੱਗ ਬੁਝਾਉਣ ਆਈ ਗੱਡੀ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।