20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਵਲੋਂ ਢਾਈ ਸੌ ਕੁਇੰਟਲ ਕਣਕ ਦਾ ਬੀਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਜਿਆ <br/>

ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਕਣਕ ਦਾ ਬੀਜ ਰਵਾਨਾ ਕਰਨ ਸਮੇਂ ਆਗੂ | ਤਸਵੀਰ : ਸੁਰੇਸ਼ ਗੋਗੀ <br/> 02-11-2025
ਸ਼ਹਿਣਾ, 1 ਨਵੰਬਰ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਭਦੌੜ ਵਲੋਂ ਢਾਈ ਸੋ ਕੁਇੰਟਲ ਕਣਕ ਦਾ ਬੀਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਿਸਾਨਾਂ ਨੂੰ ਵੰਡੇ ਜਾਣ ਲਈ ਜਗਜੀਤਪੁਰਾ ਟੋਲ ਪਲਾਜੇ ਤੋਂ ਰਵਾਨਾ ਕੀਤਾ ਗਿਆ | ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਹਰ ਵਿਧਾਨ ਸਭਾ ਹਲਕੇ ਨੂੰ ਤਿੰਨ ਸੋ ਕੁਇੰਟਲ ਕਣਕ ਇਕੱਤਰ ਕਰ ਕੇ ਬੀਜ ਦੇ ਰੂਪ ਵਿਚ ਬਦਲਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦੇਣ ਲਈ ਡਿਊਟੀਆਂ ਲਾਈਆਂ ਸਨ | ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੇ ਜੁਝਾਰੂ ਵਰਕਰਾਂ ਨੇ ਪਾਰਟੀ ਪ੍ਰਧਾਨ ਦੀ ਗੱਲ ਸਿਰ ਮੱਥੇ ਮੰਨਦਿਆਂ ਪਹਿਲੀ ਖੇਪ ਢਾਈ ਸੋ ਕੁਇੰਟਲ ਕਣਕ ਇਕੱਤਰ ਕਰ ਕੇ ਭੇਜੀ ਜਾ ਰਹੀ ਹੈ | ਹਲਕਾ ਇੰਚਾਰਜ ਰਾਹੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਭਿਆਨਕ ਹੜ੍ਹ ਆਏ, ਤਾਂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਿਸਾਨਾਂ ਨਾਲ ਡਟ ਕੇ ਖੜ੍ਹੇ ਅਤੇ ਕਰੋੜਾਂ ਰੁਪਏ ਕਿਸਾਨਾਂ ਨੂੰ ਆਪਣੇ ਪੱਲਿਓ ਦਿੱਤੇ | ਉਨ੍ਹਾਂ ਕਿਹਾ ਕਿ ਉਸ ਸਮੇਂ ਕੇਂਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾਣ ਤੋਂ ਕੰਨੀ ਕਤਰਾਉਣ ਲੱਗੇ ਸਨ ਅਤੇ ਨੁਕਸਾਨ ਹੋਏ ਕਿਸਾਨਾਂ ਨੂੰ ਕੁੱਝ ਦੇਣਾ ਨਾ ਪੈ ਜਾਵੇ | ਹਲਕਾ ਇੰਚਾਰਜ ਰਾਹੀ ਨੇ ਕਿਹਾ ਕਿ ਹੜ੍ਹ ਦੀ ਮਾਰ ਹੇਠ ਆਏ ਕਿਸਾਨਾਂ ਦੀਆਂ ਸਾਉਣੀ ਦੀਆਂ ਫ਼ਸਲਾਂ ਤਾਂ ਬਰਬਾਦ ਹੋ ਹੀ ਗਈਆਂ ਹਨ ਅਤੇ ਹਾੜੀ ਦੀ ਫ਼ਸਲ ਬੀਜਣ ਲਈ ਸ਼ੋ੍ਰਮਣੀ ਅਕਾਲੀ ਦਲ ਉਪਰੋਕਤ ਕਿਸਾਨਾਂ ਨੂੰ ਮੁਫ਼ਤ ਬੀਜ ਵੰਡਣ ਲਈ ਡਿਊਟੀਆਂ ਲਾਈਆਂ ਹਨ, ਜੋ ਲਗਾਤਾਰ ਵਰਕਰ ਤੇ ਆਗੂ ਨਿਭਾਉਣਗੇ | ਖਡੂਰ ਸਾਹਿਬ ਹਲਕੇ ਲਈ ਇਹ ਕਣਕ ਦਾ ਬੀਜ ਕਿਸਾਨਾਂ ਨੂੰ ਵੰਡਿਆ ਜਾਵੇਗਾ | ਇਸ ਮੌਕੇ ਜਸਵੀਰ ਸਿੰਘ ਧੰਮੀ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਚੇਅਰਮੈਨ, ਬੀਰਇੰਦਰ ਸਿੰਘ ਜ਼ੈਲਦਾਰ, ਅੰਮਿ੍ਤਪਾਲ ਸਿੰਘ ਖ਼ਾਲਸਾ ਸਰਕਲ ਪ੍ਰਧਾਨ, ਦਰਸ਼ਨ ਸਿੰਘ ਗਿੱਲ, ਗੁਰਮੇਲ ਸਿੰਘ ਗੋਸ਼ਲ, ਹਰਜਿੰਦਰ ਸਿੰਘ ਬਿੱਲੂ, ਜਗਰਾਜ ਸਿੰਘ ਨੰਬਰਦਾਰ, ਚਮਕੌਰ ਸਿੰਘ ਸਾਬਕਾ ਸਰਪੰਚ ਭਗਤਪੁਰਾ, ਕਰਮਜੀਤ ਸਿੰਘ ਨੀਟਾ, ਨਛੱਤਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੋਰਾ ਮੱਝੂਕੇ, ਕਮਲਜੀਤ ਸਿੰਘ ਬਬਲੀ, ਸੁਖਪਾਲ ਸਿੰਘ ਸਮਰਾ ਪੱਖੋ ਕਲਾਂ ਸਰਕਲ ਪ੍ਰਧਾਨ ਰੂੜੇਕੇ ਕਲਾਂ, ਗੁਰਮੀਤ ਸਿੰਘ ਸਾਬਕਾ ਸਰਪੰਚ ਨਾਨਕਪੁਰਾ ਪਿੰਡੀ ਧੌਲਾ, ਦਰਸ਼ਨ ਸਿੰਘ ਸਾਬਕਾ ਸਰਪੰਚ ਫ਼ਤਿਹਪੁਰ ਪਿੰਡੀ ਧੌਲਾ, ਹਰਦਰਸ਼ਨ ਸਿੰਘ ਕੋਠੇ ਵਾਹਿਗੁਰੂਪੁਰਾ, ਸੁਰਜੀਤ ਸਿੰਘ, ਹਰਪਾਲ ਸਿੰਘ ਭੱੁਲਰ, ਜਗਮੇਲ ਸਿੰਘ, ਗੁਰਪਾਲ ਸਿੰਘ ਢੱੁਡੀਕੇ, ਬਲਵਿੰਦਰ ਸਿੰਘ ਲਧਰੋਈਆਂ, ਗੁਰਜੰਟ ਸਿੰਘ ਸਰਪੰਚ, ਸੁਰਜੀਤ ਸਿੰਘ ਗੋਦਾਰਾ, ਸੁਖਦੇਵ ਸਿੰਘ ਜੈਦ, ਗੁਰਮੇਲ ਸਿੰਘ ਸਰਪੰਚ, ਜਰਨੈਲ ਸਿੰਘ ਸਰਪੰਚ, ਬਸੰਤ ਸਿੰਘ ਸਰਪੰਚ, ਓਕਾਂਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੱਚੇ ਸਿਹਤ ਮੁਲਾਜ਼ਮ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ 6 ਨੂੰ ਕਰਨਗੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਆਨਲਾਈਨ ਲਾਇਸੰਸ ਮੁਹਿੰਮ ਪਿੰਡ ਪੱਧਰ 'ਤੇ ਪਹੁੰਚੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।