20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਭਗਵਾਨ ਸਾਲੀਗ੍ਰਾਮ ਅਤੇ ਮਾਤਾ ਤੁਲਸੀ ਦੇ ਵਿਆਹ ਮੌਕੇ ਮਾਡਲ ਟਾਊਨ 'ਚ ਲੱਗੀਆਂ ਰੌਣਕਾਂ <br/>

ਤਪਾ ਦੇ ਮਾਡਲ ਟਾਊਨ ਵਿਖੇ ਮਾਤਾ ਤੁਲਸੀ ਅਤੇ ਠਾਕੁਰ ਜੀ ਦੇ ਵਿਆਹ ਵਿਧੀ ਪੂਰਵਕ ਕੀਤੇ ਜਾਣ ਦਾ ਦਿ੍ਸ਼ | ਤਸਵੀਰ : ਪ੍ਰਵੀਨ ਗਰਗ <br/> 02-11-2025
ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਕੱਤਕ ਦੇ ਪਵਿੱਤਰ ਮਹੀਨੇ ਦੇ ਦੌਰਾਨ ਭਗਵਾਨ ਸਾਲੀਗ੍ਰਾਮ ਤੇ ਮਾਤਾ ਤੁਲਸੀ ਦਾ ਵਿਆਹ ਸਮਾਗਮ ਇਲਾਕੇ ਦੇ ਮਾਡਲ ਟਾਊਨ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਠਾਕੁਰ ਜੀ ਦੀ ਬਰਾਤ ਵਾਜਿਆਂ-ਗਾਜਿਆਂ ਨਾਲ ਲਿਆਂਦੀ ਗਈ ਤੇ ਬਰਾਤ ਦਾ ਸਵਾਗਤ ਕੀਤਾ ਗਿਆ | ਪੰਡਿਤ ਰਾਕੇਸ਼ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਮਾਤਾ ਤੁਲਸੀ ਤੇ ਠਾਕੁਰ ਜੀ ਦੇ ਵਿਆਹ ਨੂੰ ਵਿਧੀ ਪੂਰਵਕ ਕਰਵਾਇਆ | ਉਪਰੰਤ ਪੰਡਤ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ, ਉਸ ਘਰ 'ਚ ਹਮੇਸ਼ਾ ਬਰਕਤ ਹੁੰਦੀ ਹੈ ਤੇ ਘਰ 'ਚ ਖ਼ੁਸ਼ੀਆਂ ਆਉਂਦੀਆਂ ਹਨ | ਇਸ ਧਾਰਮਿਕ ਸਮਾਗਮ ਮੌਕੇ ਮਾਤਾ ਤੁਲਸੀ ਦੇ ਵਿਆਹ ਲਈ ਕੱਪੜੇ ਤੇ ਹੋਰ ਸਾਮਾਨ ਅÏਰਤਾਂ ਆਪਣੇ-ਆਪਣੇ ਘਰ ਤੋਂ ਲੈ ਕੇ ਆਈਆਂ | ਹੋਰ ਕਈ ਪ੍ਰਕਾਰ ਦੇ ਪਕਵਾਨਾਂ ਨਾਲ ਤਿਆਰ ਕੀਤਾ ਖਾਣ ਪੀਣ ਦਾ ਸਾਮਾਨ ਬਾਅਦ 'ਚ ਸ਼ਰਧਾਲੂਆਂ 'ਚ ਵੰਡਿਆ ਗਿਆ | ਮਾਡਲ ਟਾਊਨ ਦੀਆਂ ਅÏਰਤਾਂ ਨੇ ਭਗਵਾਨ ਸਾਲੀ ਗ੍ਰਾਮ ਅਤੇ ਮਾਤਾ ਤੁਲਸੀ ਦੇ ਵਿਆਹ ਮੌਕੇ ਭਜਨ ਕੀਰਤਨ ਕੀਤਾ ਤੇ ਪ੍ਰਭੂ ਦੀ ਆਰਤੀ ਕੀਤੀ | ਇਸ ਮੌਕੇ ਵੱਡੀ ਗਿਣਤੀ 'ਚ ਮਾਡਲ ਟਾਊਨ ਦੀਆਂ ਅÏਰਤਾਂ ਮੌਜੂਦ ਸਨ |

ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡਾਕ ਘਰ ਦਾ ਕੀਤਾ ਦੌਰਾ ਅਗਲੀ ਖ਼ਬਰ ਸਿਹਤ ਵਿਭਾਗ ਨੇ 'ਯੂਥ ਤੰਬਾਕੂ ਫ਼੍ਰੀ ਕੰਪੇਨ' ਤਹਿਤ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।