13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਵਾਲੀ ਦੀ ਰਾਤ ਮੋਟਰਸਾਈਕਲਾਂ ਦੀ ਵਰਕਸ਼ਾਪ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/>

ਅਜੀਤ ਡੈਸਕ 23-10-2025
ਸੀਂਗੋ ਮੰਡੀ, 22 ਅਕਤੂਬਰ (ਲਕਵਿੰਦਰ ਸ਼ਰਮਾ): ਦੀਵਾਲੀ ਵਾਲੀ ਰਾਤ ਪਿੰਡ ਨਥੇਹਾ ਦੀ ਬੱਸ ਸਟੈਂਡ 'ਤੇ ਸਥਿਤ ਮੋਟਰਸਾਈਕਲ ਵਾਲੀ ਵਰਕਸ਼ਾਪ ਨੂੰ ਲੱਗੀ ਅੱਗ ਕਾਰਨ ਸਾਰੇ ਮੋਟਰਸਾਈਕਲ ਅਤੇ ਸਪੇਅਰ ਪਾਰਟਸ ਮੱਚ ਕੇ ਤਬਾਹ ਹੋ ਗਿਆ, ਜਿਸ ਨਾਲ ਦੁਕਾਨਦਾਰ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ | ਇਸ ਸੰਬੰਧੀ ਸਤਿਨਾਮ ਸਿੰਘ ਨੰਗਲਾ ਨੇ ਦੱਸਿਆ ਕਿ ਉਸ ਨੇ ਅਜੇ 20 ਦਿਨ ਪਹਿਲਾਂ ਹੀ ਪਿੰਡ ਨਥੇਹਾ ਦੇ ਬੱਸ ਸਟੈਂਡ 'ਤੇ ਵਿਸ਼ਵਕਰਮਾ ਆਟੋ ਵਰਕਸ਼ਾਪ ਖੋਲ੍ਹ ਕੇ ਮੋਟਰਸਾਈਕਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਸੀ ਤੇ ਉਹ ਦੀਵਾਲੀ ਦੀ ਸ਼ਾਮ ਨੂੰ ਆਪਣੀ ਦੁਕਾਨ ਵਿਚ ਕਈ ਲੋਕਾਂ ਦੇ ਮੋਟਰਸਾਈਕਲ ਠੀਕ ਕਰਕੇ ਵਰਕਸ਼ਾਪ ਅੰਦਰ ਲਗਾ ਕੇ ਗਿਆ ਸੀ, ਅਚਾਨਕ ਰਾਤ ਨੂੰ ਵਰਕਸ਼ਾਪ ਵਿਚ ਅੱਗ ਲੱਗ ਗਈ, ਜਿਸ ਨਾਲ ਵਰਕਸ਼ਾਪ ਸਮੇਤ 2 ਨਵੇਂ ਤੇ 6 ਪੁਰਾਣੇ ਮੋਟਰਸਾਈਕਲ ਮੱਚ ਗਏ | ਭਾਵੇ ਅੱਗ ਲੱਗਣ ਦੇ ਕਾਰਨ ਬਾਰੇ ਪਤਾ ਨਹੀ ਲੱਗਿਆ ਪਰ ਪਟਾਕੇ ਜਾਂ ਆਤਿਸ਼ਬਾਜ਼ੀ ਤੋਂ ਅੱਗ ਲੱਗੀ ਸਮਝੀ ਜਾ ਰਹੀ ਹੈ, ਜਿਸ ਨਾਲ ਸਤਿਨਾਮ ਸਿੰਘ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ | ਜਿਸ 'ਤੇ ਨਥੇਹਾ ਦੇ ਆਪ ਆਗੂ ਬਿੱਕਰ ਸਿੰਘ ਨਥੇਹਾ ਤੇ ਹੋਰ ਸਮਾਜ ਸੇਵੀਆਂ ਨੇ ਕਿਹਾ ਕਿ ਸਤਿਨਾਮ ਸਿੰਘ ਦੇ ਕੁਝ ਸਮਾਂ ਪਹਿਲਾਂ ਪਿਤਾ ਦੀ ਮੌਤ ਹੋ ਗਈ ਸੀ ਤੇ ਸਤਿਨਾਮ ਸਿੰਘ ਨੇ ਮੁਸਕਲ ਨਾਲ ਵਰਕਸ਼ਾਪ ਕੀਤੀ ਸੀ, ਜਿਸ ਨਾਲ ਉਸ ਦਾ ਸਾਰਾ ਨੁਕਸਾਨ ਹੋ ਗਿਆ | ਜਿਸ ਲਈ ਉਨ੍ਹਾਂ ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਤੋਂ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਮੈਕਰੋ ਗਲੋਬਲ ਕੈਨੇਡਾ ਦੇ ਰਫ਼ਿਊਜ ਹੋਏ ਕੇਸਾਂ ਨੂੰ ਵੀਜ਼ਾ ਦਿਵਾਉਣ ਲਈ ਵਰਦਾਨ-ਡੱਲਾ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਫ਼ਤਿਹ) ਦੀ ਮੀਟਿੰਗ 'ਚ ਵੱਖ-ਵੱਖ ਆਗੂਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।