12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਠਾੜੂ ਮਕੈਨੀਕਲ ਵਰਕਸ ਵਲੋਂ ਕਾਮਿਆਂ ਨਾਲ ਖੁਸ਼ੀ ਦੇ ਪਲ ਸਾਂਝੇ <br/>

ਅਜੀਤ ਡੈਸਕ 23-10-2025
ਭਗਤਾ ਭਾਈਕਾ, 22 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਦੀ ਨਾਮਵਰ ਮਠਾੜੂ ਮਕੈਨੀਕਲ ਵਰਕਸ ਵਲੋਂ ਬਾਬਾ ਵਿਸ਼ਵਕਰਮਾ ਦਿਵਸ ਸਬੰਧੀ ਆਪਣੇ ਕਾਮਿਆਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ | ਇਸ ਮੌਕੇ ਹਾਜ਼ਰੀਨ ਨਾਲ ਬਾਬਾ ਵਿਸ਼ਵਕਰਮਾ ਦੇ ਜੀਵਨ ਸਬੰਧੀ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਸੰਚਾਲਕ ਹਰਨੇਕ ਸਿੰਘ ਮਠਾੜੂ, ਦਵਿੰਦਰ ਸਿੰਘ ਮਠਾੜੂ ਅਤੇ ਨਵਪ੍ਰੀਤ ਸਿੰਘ ਮਠਾੜੂ ਵਲੋਂ ਕੰਮ ਕਰਦੇ ਕਰੀਬ 60 ਕਾਮਿਆਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ | ਇਸ ਸਮੇਂ ਮਠਾੜੂ ਮਕੈਨੀਕਲ ਵਰਕਸ ਭਗਤਾ ਭਾਈ ਦੇ ਸੰਚਾਲਕ ਹਰਨੇਕ ਸਿੰਘ ਮਠਾੜੂ ਤੇ ਦਵਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਿਅਕਤੀ ਹੀ ਤਰੱਕੀ ਦੀਆ ਮੰਜ਼ਿਲਾਂ ਪ੍ਰਾਪਤ ਕਰਦੇ ਹਨ | ਉਨ੍ਹਾਂ ਕਿਹਾ ਕਿ ਇਕ ਕਹਾਵਤ ਹੈ 'ਪੱਥਰ ਨਹੀਂ ਸੁਣਦੇ ਫ਼ਰਿਆਦ ਕਿਸੇ ਦੀ, ਮਿਹਨਤ ਨਹੀਂ ਜਾਂਦੀ ਬਰਬਾਦ ਕਿਸੇ', ਜੋ 100 ਫ਼ੀਸਦੀ ਸੱਚ ਹੈ | ਉਨ੍ਹਾਂ ਇਸ ਸਮੇਂ ਵਰਕਸ਼ਾਪ ਦੇ ਕਾਮਿਆਂ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਵਿਸ਼ਵਕਰਮਾ ਦਿਵਸ ਤੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |

ਪਿਛਲੀ ਖ਼ਬਰ ਮਾਨ ਪਰਿਵਾਰ ਨੂੰ ਸਦਮਾ, ਗੁਰਮੀਤ ਸਿੰਘ ਮਾਨ ਦਾ ਦਿਹਾਂਤ <br/> ਅਗਲੀ ਖ਼ਬਰ ਗੁਰੂਹਰਸਹਾਏ ਦੀ ਦਾਣਾ ਮੰਡੀ ਤੇ ਨਾਲ ਲਗਦੇ ਖ਼ਰੀਦ ਕੇਂਦਰਾਂ 'ਚ 4,52,586 ਕੁਇੰਟਲ ਝੋਨੇ ਦੀ ਖ਼ਰੀਦ ਹੋਈ- ਸੈਕਟਰੀ ਕ੍ਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।