12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਿੱਖ ਸੇਵਾ ਸੁਸਾਇਟੀ ਪੰਜਾਬ ਨੇ ਦੀਵਾਲੀ ਮੌਕੇ ਲੋੜਵੰਦਾਂ ਨੂੰ ਸਾਮਾਨ ਤੇ ਮਠਿਆਈ ਵੰਡੀ

ਅਜੀਤ ਡੈਸਕ 23-10-2025
ਸ਼ਹਿਣਾ, 22 ਅਕਤੂਬਰ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ ਦੀਵਾਲੀ ਦੇ ਮੌਕੇ 'ਤੇ ਲੋੜਵੰਦ ਪਰਿਵਾਰਾਂ ਨੂੰ ਮਠਿਆਈ, ਕੰਬਲ ਅਤੇ ਹੋਰ ਸਮਾਨ ਵੰਡਿਆ ਗਿਆ | ਸਿੱਖ ਸੇਵਾ ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਜਿਨ੍ਹਾਂ 100 ਦੇ ਕਰੀਬ ਪਰਿਵਾਰਾਂ ਨੂੰ ਮਹੀਨੇ ਬਾਅਦ ਰਾਸ਼ਨ ਦਿੱਤਾ ਜਾਂਦਾ ਹੈ | ਉਨ੍ਹਾਂ ਪਰਿਵਾਰਾਂ ਤੋਂ ਇਲਾਵਾ ਵਿਦਿਆਲੇ ਵਿਚ ਪੜ੍ਹਦੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮਠਿਆਈ ਤੇ ਕੰਬਲ ਕਮਲਜੀਤ ਸਿੰਘ ਕੈਲੇਫੋਰਨੀਆ, ਲਖਵਿੰਦਰ ਸਿੰਘ ਇਟਲੀ, ਪਿੰਕੀ ਸ਼ਰਮਾ, ਹਰਪਾਲ ਸਿੰਘ ਇੰਗਲੈਂਡ, ਚਰਨਜੀਤ ਸਿੰਘ ਸਿੰਘਾਪੁਰ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਬਰਾੜ ਇੰਗਲੈਂਡ ਤੋਂ ਇਲਾਵਾ ਹੋਰ ਐਨ.ਆਰ.ਆਈਜ ਵਲੋਂ ਵਡਮੁੱਲੇ ਯੋਗਦਾਨ ਪਾਇਆ ਗਿਆ ਅਤੇ ਵਿਦਿਆਲੇ ਦੇ ਅਧਿਆਪਕਾਂ ਨੂੰ ਡਿਨਰ ਸੈੱਟ ਦਿੱਤੇ ਗਏ | ਇਸ ਮੌਕੇ ਜਥੇਦਾਰ ਲਖਵਿੰਦਰ ਸਿੰਘ, ਖੁਸਪ੍ਰੀਤ ਸਿੰਘ ਦੱੁਲਮਸਰ, ਨੋਨਾ ਹਲਵਾਈ ਅਤੇ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਦਵਾਈ ਦੀ ਡਬਲ ਡੋਜ਼ ਲੈਣ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ, ਚੜ੍ਹਦੀਕਲਾ ਹੋਵੇਗੀ-ਜਥੇਦਾਰ ਧਨੌਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।