26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਵ: ਸੁਖਵਿੰਦਰ ਸਿੰਘ ਕਲਕੱਤਾ ਦੀ ਤਸਵੀਰ ਪੰਚਾਇਤ ਘਰ ਸ਼ਹਿਣਾ ਵਿਚ ਲਗਾਈ

ਅਜੀਤ ਡੈਸਕ 22-10-2025
ਸ਼ਹਿਣਾ, 21 ਅਕਤੂਬਰ (ਸੁਰੇਸ਼ ਗੋਗੀ)-ਪਿਛਲੇ ਦਿਨੀਂ ਬੱਸ ਸਟੈਂਡ ਸ਼ਹਿਣਾ ਵਿਖੇ ਆਪਣੇ ਹੀ ਪੁਰਾਣੇ ਸਾਥੀ ਹੱਥੋ ਗੋਲੀ ਨਾਲ ਸ਼ਿਕਾਰ ਹੋਏ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੁੱਤਰ ਸਾਬਕਾ ਪੰਚਾਇਤ ਮੈਂਬਰ ਸਵ: ਸੁਖਵਿੰਦਰ ਸਿੰਘ ਕਲਕੱਤਾ ਦੀ ਤਸਵੀਰ ਬਲਵੀਰ ਸਿੰਘ ਦੇ ਪਰਿਵਾਰ ਵਲੋਂ ਤਿਆਰ ਕਰਵਾ ਕੇ ਗ੍ਰਾਮ ਪੰਚਾਇਤ ਸ਼ਹਿਣਾ, ਮਲਕੀਤ ਕੌਰ ਕਲਕੱਤਾ ਸਾਬਕਾ ਸਰਪੰਚ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਪੰਚਾਇਤ ਘਰ ਸ਼ਹਿਣਾ ਵਿਖੇ ਲਗਾਈ ਗਈ | ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਹਲਕਾ ਭਦੌੜ ਨੇ ਕਿਹਾ ਕਿ ਜਦੋਂ 2019 ਵਿਚ ਮਲਕੀਤ ਕੌਰ ਕਲਕੱਤਾ ਸਰਪੰਚ ਬਣੀ ਉਨ੍ਹਾਂ ਦੇ ਸਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਸਾਡੀ ਉਸ ਸਮੇਂ ਦੀ ਸਮੁੱਚੀ ਪੰਚਾਇਤ ਸਮੇਤ ਦਿਨ-ਰਾਤ ਬਹੁਤ ਹੀ ਯਤਨ ਕਰ ਕੇ ਇਸ ਪੰਚਾਇਤ ਘਰ ਦੀ ਉਸਾਰੀ ਕਰਵਾਈ | ਉਨ੍ਹਾਂ ਕਿਹਾ ਕਿ ਪੁਰਾਣੇ ਥਾਣੇ ਦੀ ਇਹ ਇਮਾਰਤ ਜੋ ਪੰਚਾਇਤ ਦੀ ਮਲਕੀਅਤ ਸੀ ਅਤੇ ਜਿਸ 'ਤੇ ਕੁੱਝ ਲੋਕ ਕਬਜ਼ਾ ਕਰ ਰਹੇ ਸਨ, 'ਤੇ ਕੁੱਝ ਥਾਂ ਤੇ ਕਬਜ਼ਾ ਹੋ ਵੀ ਚੱੁਕਿਆ ਸੀ, ਪਰ ਸੁਖਵਿੰਦਰ ਸਿੰਘ ਕਲਕੱਤਾ ਨੇ ਧੜੱਲੇ ਨਾਲ ਪੰਚਾਇਤ ਦੀ ਅਗਵਾਈ ਕਰਦਿਆਂ ਇਸ ਥਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਸੁੰਦਰ ਪੰਚਾਇਤ ਘਰ ਬਣਾਇਆ | ਜਿਸ ਦੀ ਗੱਲ ਅੱਜ ਪੂਰੇ ਪੰਜਾਬ ਦੇ ਲੋਕ ਕਰ ਰਹੇ ਹਨ | ਇਸ ਮੌਕੇ ਕਲਕੱਤਾ ਦੀ ਮਾਤਾ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਨੇ ਕਿਹਾ ਕਿ ਮੇਰੇ ਪੁੱਤਰ ਦੀ ਇੱਛਾ ਸੀ ਕਿ ਉਹ ਪਿੰਡ ਵਿਚ ਅਜਿਹੀਆਂ ਵਿਰਾਸਤੀ ਇਮਾਰਤਾਂ ਤਿਆਰ ਕਰੇ, ਜਿਸ ਨੂੰ ਲੋਕ ਹਮੇਸ਼ਾ ਯਾਦ ਕਰਨ | ਇਸ ਮੌਕੇ ਪੰਚਾਇਤ ਮੈਂਬਰ ਡਾ: ਮਨਪ੍ਰੀਤ ਸਿੰਘ ਪੀਤਾ, ਰਾਣੀ ਕੌਰ, ਗੁਰਮੁੱਖ ਸਿੰਘ, ਮਲਕੀਤ ਸਿੰਘ ਜਟਾਣਾ, ਰੂਪਾ ਢਿੱਲੋਂ, ਹੈਪੀ ਸਿੰਘ, ਸੁਖਜੀਤ ਸਿੰਘ ਕਲਕੱਤਾ, ਤਲਵਿੰਦਰ ਸਿੰਘ ਸਰਾਂ, ਰੌਸ਼ਨ ਲਾਲ ਸ਼ਰਮਾ ਸਾਬਕਾ ਪੰਚਾਇਤ ਮੈਂਬਰ, ਸੀਰਾ ਖੱਟੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਨਾਵਰ ਇੰਟਰਨੈਸ਼ਨਲ ਸਕੂਲ ਧੌਲਾ ਵਿਖੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਹੰਡਿਆਇਆ ਇਲਾਕੇ 'ਚ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।