08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਰਵਾਨਾ

ਅਜੀਤ ਡੈਸਕ 03-09-2025
ਸ਼ਹਿਣਾ, 2 ਸਤੰਬਰ (ਸੁਰੇਸ਼ ਗੋਗੀ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਸ਼ਹਿਣਾ ਵਲੋਂ ਕੈਪਟਨ ਦਰਬਾਰਾ ਸਿੰਘ ਸਰਪ੍ਰਸਤ ਅਤੇ ਕੈਪਟਨ ਰਘੁਵੀਰ ਸਿੰਘ ਉਗੋਕੇ ਦੀ ਅਗਵਾਈ ਵਿਚ ਹੜ੍ਹ ਪੀੜਤ ਇਲਾਕਿਆਂ ਲਈ ਤੀਜੀ ਰਾਸ਼ਨ ਸਮੱਗਰੀ ਦੀ ਖੇਪ ਸ਼ਹਿਣਾ ਦੇ ਸ਼ਹੀਦੀ ਸਮਾਰਕ ਤੋਂ ਰਵਾਨਾ ਕੀਤੀ | ਇਹ ਜਾਣਕਾਰੀ ਦਿੰਦਿਆਂ ਕੈਪਟਨ ਚਮਕੌਰ ਸਿੰਘ ਮੱਲੀ ਪ੍ਰਧਾਨ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਕਾਰਜ ਲਈ ਜਿੱਥੇ ਸਾਬਕਾ ਸੈਨਿਕਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ | ਉੱਥੇ ਤਲਵੰਡੀ, ਕੋਠੇ ਜਟਾਣਾ, ਮੱਲੀਆ ਅਤੇ ਹੋਰ ਪਿੰਡਾਂ ਵਲੋਂ ਆਟਾ, ਆਚਾਰ, ਖੰਡ, ਦਾਲਾਂ, ਚਾਹ ਪੱਤੀ ਆਦਿ ਰਸਦ ਇਕੱਤਰ ਕੀਤੀ ਗਈ | ਚਮਕੌਰ ਸਿੰਘ ਮੱਲੀ ਨੇ ਦੱਸਿਆ ਕਿ ਪਿੰਡ ਮੁੰਡਾ ਤਰਨਤਾਰਨ ਅਤੇ ਹੋਰ ਇਲਾਕਿਆਂ ਲਈ ਸੇਵਾ ਤੀਜੀ ਵਾਰ ਭੇਜੀ ਗਈ ਹੈ | ਇਸ ਮੌਕੇ ਗੁਰਨਾਮ ਸਿੰਘ ਭੋਤਨਾ, ਸੂਬੇਦਾਰ ਜਗਦੀਸ਼ ਸਿੰਘ, ਕਮਲਜੀਤ ਸਿੰਘ ਭੋਤਨਾ, ਗੁਰਦੀਪ ਸਿੰਘ, ਜਗਸੀਰ ਸਿੰਘ ਉਗੋਕੇ, ਕੈਪਟਨ ਜਗਤਾਰ ਸਿੰਘ ਜੋਧਪੁਰ, ਬਿੱਕਰ ਸਿੰਘ ਧਰਮੀ ਫ਼ੌਜੀ, ਦਰਸ਼ਨ ਸਿੰਘ ਚੂੰਘ, ਬਲਵਿੰਦਰ ਸਿੰਘ ਬਾਲਾ ਸ਼ਹਿਣਾ, ਬਸੰਤ ਰਾਮ, ਮੱਘਰ ਸਿੰਘ, ਸੇਵਕ ਸਿੰਘ ਜੈਮਲ ਸਿੰਘ ਵਾਲਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਸਥਾਵਾਂ ਦੇ ਸਹਿਯੋਗ ਨਾਲ ਆਰਜ਼ੀ ਤੌਰ 'ਤੇ ਅਗਰਵਾਲ ਧਰਮਸ਼ਾਲਾ 'ਚ ਰਹਿਣ ਆਏ ਪਰਿਵਾਰ ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਗਰੁੱਪ ਆਫ਼ ਸਕੂਲਜ਼ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਦੋ ਲੱਖ ਰੁਪਏ ਦੀ ਸਹਾਇਤਾ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।