08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ਼ਹਿਣਾ ਵਿਖੇ ਪਾਵਰਕਾਮ ਦੇ ਦਫ਼ਤਰ ਵਿਚ ਪਾਣੀ ਵੜਿਆ-ਛੱਤਾਂ ਚੋਣ ਨਾਲ ਰਿਕਾਰਡ ਹੋ ਰਿਹੈ ਖ਼ਰਾਬ

ਅਜੀਤ ਡੈਸਕ 03-09-2025
ਸ਼ਹਿਣਾ, 2 ਸਤੰਬਰ (ਸੁਰੇਸ਼ ਗੋਗੀ)-ਪਾਵਰਕਾਮ ਦਫ਼ਤਰ ਸ਼ਹਿਣਾ ਵਿਖੇ ਮੀਂਹ ਦੇ ਪਾਣੀ ਨਾਲ ਮੁਲਾਜ਼ਮਾਂ ਦਾ ਬੁਰਾ ਹਾਲ ਹੋ ਰਿਹਾ ਹੈ | ਦਫ਼ਤਰ ਵਿਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਪਾਵਰਕਾਮ ਦਾ ਦਫ਼ਤਰ ਸੜਕ ਤੋਂ 4 ਫੱੁਟ ਨੀਵਾਂ ਹੋਣ ਕਾਰਨ ਪਾਣੀ ਅਕਸਰ ਜਮ੍ਹਾ ਹੋ ਜਾਂਦਾ ਹੈ ਪਰ ਬੀਤੇ ਤਿੰਨ ਦਿਨ ਤੋਂ ਪੈ ਰਹੇ ਮੀਂਹ ਨਾਲ ਸਾਰੀਆਂ ਛੱਤਾਂ ਚੋਣ ਲੱਗ ਪਈਆਂ ਹਨ, ਕਿਉਂਕਿ ਦਫ਼ਤਰ ਦੀ ਇਮਾਰਤ ਪੁਰਾਣੀ ਹੋਣ ਕਾਰਨ ਖਸਤਾ ਹਾਲਤ ਹੋ ਚੱੁਕੀ ਹੈ | ਉਨ੍ਹਾਂ ਦੱਸਿਆ ਕਿ ਛੱਤ 'ਤੋਂ ਸਿੰਮਦੇ ਪਾਣੀ ਨਾਲ ਕੰਪਿਊਟਰ ਅਤੇ ਹੋਰ ਰਿਕਾਰਡ ਖ਼ਰਾਬ ਹੋ ਰਿਹਾ ਹੈ | ਜਿਸ ਨੂੰ ਭਾਵੇਂ ਕਿ ਪੋਲੀਥੀਨ ਦੀ ਮਦਦ ਨਾਲ ਢਕ ਕੇ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਕੰਧਾਂ ਨੂੰ ਛੱਤ ਤੋਂ ਸਿੰਮਦੇ ਪਾਣੀ ਨਾਲ ਸਲਾਬ ਚੜ੍ਹ ਚੱੁਕੀ ਹੈ ਅਤੇ ਕਿਤਾਬਾਂ ਤੇ ਫਾਈਲਾਂ ਪਾਣੀ ਨਾਲ ਭਿੱਜ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਕਦੇ ਵੀ ਦਫ਼ਤਰ ਵਿਚ ਅਣਸੁਖਾਂਵੀ ਘਟਨਾ ਵਾਪਰ ਸਕਦੀ ਹੈ |
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਭਾਰੀ ਮੀਂਹ ਕਾਰਨ ਲੋੜਵੰਦ ਪਰਿਵਾਰ ਦਾ ਘਰ ਡਿਗਿਆ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਿੰਡ ਭਗਤਪੁਰਾ ਦੇ ਪੰਚ ਸਮੇਤ ਕਈ ਆਗੂ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।