19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਔਰਤ ਤੋਂ ਪਰਸ ਖੋਹਣ ਵਾਲੇ ਦੋ ਨਾਮਾਲੂਮ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 01-06-2025
ਬਰਨਾਲਾ, 31 ਮਈ (ਰਾਜ ਪਨੇਸਰ)-ਸਥਾਨਕ ਪੰਚਾਇਤੀ ਮੰਦਰ ਕੋਲ ਔਰਤ ਤੋਂ ਪਰਸ ਜਿਸ 'ਚ 20 ਹਜ਼ਾਰ ਰੁਪਏ ਨਗਦੀ ਤੇ ਮੋਬਾਈਲ ਫ਼ੋਨ ਖੋਹਣ ਵਾਲੇ ਨਾਮਾਲੂਮ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਚੰਚਲ ਪਤਨੀ ਤਿਲਕ ਰਾਜ ਵਾਸੀ ਅਹਾਤਾ ਨਰਾਇਣ ਸਿੰਘ ਬਰਨਾਲਾ ਪੈਦਲ ਬਾਜ਼ਾਰ ਗਏ ਹੋਏ ਸੀ | ਜਦੋਂ ਵਾਪਸੀ 'ਤੇ ਪੰਚਾਇਤੀ ਮੰਦਰ ਕੋਲ ਪਹੁੰਚੀ ਤਾਂ ਦੋ ਨਾਮਾਲੂਮ ਮੋਟਰਸਾਈਕਲ ਸਵਾਰਾਂ ਨੇ ਔਰਤ ਦੇ ਹੱਥ 'ਚ ਫੜਿਆ ਪਰਸ ਖੋਹ ਕੇ ਫ਼ਰਾਰ ਹੋ ਗਏ | ਜਿਸ ਵਿਚ 20 ਹਜ਼ਾਰ ਰੁਪਏ ਦੀ ਨਗਦੀ ਤੇ ਮੋਬਾਈਲ ਫ਼ੋਨ ਸੀ | ਥਾਣਾ ਸਿਟੀ-1 ਪੁਲਿਸ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਕਈ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਚੋਰ ਲੁਟੇਰਿਆਂ ਨੂੰ ਪੁਲਿਸ ਦਾ ਡਰ ਰਿਹਾ ਹੀ ਨਹੀਂ ਹੈ | ਪੁਲਿਸ ਪਹਿਲਾਂ ਹੋਈਆਂ ਚੋਰੀਆਂ ਨੂੰ ਹੱਲ ਕਰਨ ਦਾ ਦਾਅਵਾ ਕਰਦੇ ਹੀ ਹਨ | ਚੋਰ ਲੁਟੇਰੇ ਨਵੀਂ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਅਨੇਕਾਂ ਹੀ ਸਵਾਲ ਖੜ੍ਹੇ ਕਰ ਜਾਂਦੇ ਹਨ | ਸ਼ਹਿਰ ਵਾਸੀ ਅਜਿਹੀਆਂ ਘਟਨਾਵਾਂ ਤੋਂ ਕਦੋਂ ਨਿਜਾਤ ਪਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗੇ?
ਪਿਛਲੀ ਖ਼ਬਰ ਪਿੰਡ ਹਰਦਾਸਪੁਰਾ 'ਚ ਪੈਸਿਆਂ ਦੇ ਲੈਣ ਦੇਣ ਅਤੇ ਗੁਰਦੁਆਰਾ ਸਾਹਿਬ ਤੋਂ ਹੋਈ ਵਿਵਾਦਿਤ ਅਨਾੳਾੂਸਮੈਂਟ ਕਰ ਕੇ ਦੋ ਧਿਰਾਂ ਦ... ਅਗਲੀ ਖ਼ਬਰ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਦੋ ਔਰਤਾਂ ਸਮੇਤ ਤਿੰਨ 'ਤੇ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।