13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕਾਂਗਰਸ ਦਾ 140ਵਾਂ ਸਥਾਪਨਾ ਦਿਵਸ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 30-12-2025
ਸਮਰਾਲਾ, 29 ਦਸੰਬਰ (ਕੁਲਵਿੰਦਰ ਸਿੰਘ)-ਬਲਾਕ ਕਾਂਗਰਸ ਕਮੇਟੀ ਸਮਰਾਲਾ ਵਲੋਂ ਕਾਂਗਰਸ ਪਾਰਟੀ ਦੇ 140ਵੇਂ ਸਥਾਪਨਾ ਦਿਵਸ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਸਮਾਗਮ ਕਰਵਾ ਕੇ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਰਾਜਾ ਗਿੱਲ ਨੇ ਕਿਹਾ ਕਿ ਕਾਂਗਰਸ ਸਿਰਫ਼ ਇੱਕ ਪਾਰਟੀ ਹੀ ਨਹੀਂ ਹੈ, ਸਗੋਂ 'ਭਾਰਤ ਦੀ ਆਤਮਾ ਦੀ ਆਵਾਜ਼' ਹੈ ਜੋ ਹਮੇਸ਼ਾ ਕਮਜ਼ੋਰ, ਵਾਂਝੇ ਅਤੇ ਮਿਹਨਤੀ ਲੋਕਾਂ ਦੇ ਨਾਲ ਹਮੇਸ਼ਾ ਖੜ੍ਹੀ ਹੋਈ ਹੈ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸਮਰਾਲਾ ਦੇ ਪ੍ਰਧਾਨ ਅਜਮੇਰ ਸਿੰਘ ਪੂਰਬਾ, ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਅਤੇ ਮੰਡਲ ਪ੍ਰਧਾਨ ਸਰਪੰਚ ਜਤਿੰਦਰ ਸਿੰਘ ਜੋਗਾ ਬਲਾਲਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅੱਜ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਥਾਪਨਾ ਦਿਵਸ 'ਤੇ ਹਰੇਕ ਕਾਂਗਰਸੀ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ | ਇਹਨਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਧਰਮ ਦੇ ਨਾਮ 'ਤੇ ਵੋਟਾਂ ਨਹੀਂ ਮੰਗੀਆਂ ਅਤੇ ਨਾ ਹੀ ਮੰਦਰ-ਮਸਜਿਦ ਦੀ ਰਾਜਨੀਤੀ ਰਾਹੀਂ ਨਫ਼ਰਤ ਫੈਲਾਈ ਹੈ | ਇਸ ਸਮਾਗਮ ਵਿਚ ਤਰਸੇਮ ਸ਼ਰਮਾ, ਯੂਥ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਵਿਸ਼ਾਲ ਭਾਰਤੀ, ਸੁਖਦੀਪ ਸਿੰਘ ਬਾਜਵਾ, ਗਗਨਦੀਪ ਸਿੰਘ ਬਰਮਾ, ਸੋਮਨਾਥ ਸਿਕੰਦਰਪੁਰ, ਪ੍ਰਦੀਪ ਸਿੰਘ ਘਰਖਣਾ, ਜਸਵਿੰਦਰ ਸਿੰਘ ਗੋਗੀ, ਨੰਦ ਕਿਸ਼ੋਰ, ਕਮਲਜੀਤ ਸਿੰਘ ਪੂਨੀਆ, ਰਾਜਨ ਕੁਮਾਰ ਉਧੋਵਾਲ ਕਲਾਂ, ਜਸਪ੍ਰੀਤ ਸਿੰਘ ਸਹਿਜੋਮਾਜਰਾ, ਮਨਜੀਤ ਸਿੰਘ ਮੰਡੇਰ, ਕੁਲਜਿੰਦਰ ਸਿੰਘ ਘੁਲਾਲ ਅਤੇ ਬਲਤੇਜ ਸਿੰਘ ਸਲੌਦੀ ਆਦਿ ਤੋਂ ਇਲਾਵਾ ਆਗੂ ਅਤੇ ਵੱਡੀ ਗਿਣਤੀ 'ਚ ਵਰਕਰ ਸ਼ਾਮਿਲ ਸਨ |
ਪਿਛਲੀ ਖ਼ਬਰ ਰਾਜ ਗਰੁੱਪ ਇੰਡਸਟਰੀਜ਼ ਦੇ ਕਰਮਚਾਰੀਆਂ ਨੇ ਸ਼ਹੀਦਾਂ ਦੀ ਯਾਦ ਲਗਾਇਆ ਲੰਗਰ <br/> ਅਗਲੀ ਖ਼ਬਰ ਏ. ਐਸ. ਕਾਲਜ ਖੰਨਾ ਵਿਖੇ ਸੱਤ ਦਿਨਾ ਐਨ. ਐਸ. ਐਸ. ਕੈਂਪ ਸਫਲਤਾ ਨਾਲ ਸਿਰੇ ਚੜਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।