ਮਲੌਦ, 8 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜੀਆਂ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅੱਜ ਮਲੌਦ ਅਤੇ ਸਿਆੜ ਸਬ ਡਵੀਜ਼ਨਾਂ ਅੱਗੇ ਇਕੱਠੇ ਹੋਏ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਅÏਰਤਾਂ ਨੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਅਤੇ ਰੋਹ ਭਰਪੂਰ ਧਰਨੇ ਪ੍ਰਦਰਸ਼ਨ ਕੀਤੇ | ਦੋਵੇਂ ਥਾਵਾਂ 'ਤੇ ਹੋਏ ਵੱਡੇ ਇਕੱਠਾਂ ਦੀ ਅਗਵਾਈ ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਅਤੇ ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ ਨੇ ਕੀਤੀ | ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਬੀਬੀ ਕਿਰਨਜੀਤ ਕੌਰ ਕੁਲਾਹੜ੍ਹ ਨੇ ਕਿਹਾ ਕਿ ਬਿਜਲੀ ਬਿੱਲ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਉੱਪਰ ਮਾੜੇ ਪ੍ਰਭਾਵ ਪੈਣਗੇ | ਵੱਖ ਵੱਖ ਬੁਲਾਰਿਆਂ ਵਿਚ ਪਾਵੇਲ ਸਿਹੌੜਾ, ਬਲਾਕ ਆਗੂ ਰਾਜਪਾਲ ਸਿੰਘ ਦੁਧਾਲ, ਲਖਵਿੰਦਰ ਸਿੰਘ ਲਾਡੀ ਉਕਸੀ, ਗੁਰਜੀਤ ਸਿੰਘ ਪੰਧੇਰਖੇੜੀ, ਚਰਨ ਸਿੰਘ ਕੁਲਾਹੜ , ਪਵੇਲ ਸਿਹੌੜਾ (ਪੀ. ਐੱਸ. ਯੂ ਸ਼ਹੀਦ ਰੰਧਾਵਾ), ਬੀਬੀ ਕਿਰਨ ਕੁਲਾਹੜ੍ਹ ਨੇ ਸੀਡ ਐਕਟ ਲਿਆਉਣ ਅਤੇ ਭਾਰਤੀ ਹਾਕਮਾਂ ਵਲੋਂ ਅਮਰੀਕਾ ਸਮੇਤ ਹੋਰ ਸਾਮਰਾਜੀ ਮੁਲਕਾਂ ਨਾਲ ਕੀਤੇ ਜਾ ਰਹੇ ਲੋਕ ਵਿਰੋਧੀ ਸਮਝੌਤਿਆਂ ਨੂੰ ਡੱਕਣ ਲਈ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਫ਼ੌਜੀ ਸਿਹੌੜਾ, ਮਾ: ਕੁਲਦੀਪ ਸਿੰਘ ਟਿੰਬਰਵਾਲ, ਮਨਜੀਤ ਸਿੰਘ ਸੀਹਾਂ ਦੌਦ ਗੁਰਪ੍ਰੀਤ ਸਿੰਘ ਮਾਲੋਦੌਦ, ਸੁਖਦੇਵ ਸਿੰਘ ਨਵਾਂ ਪਿੰਡ, ਕਰਨੈਲ ਸਿੰਘ ਰੱਬੋਂ, ਧਰਮ ਸਿੰਘ ਮਾਲੋ ਦੌਦ, ਡਾ: ਰੁਪਿੰਦਰ ਸਿੰਘ ਜੋਗੀ ਮਾਜਰਾ, ਗੁਰਜਿੰਦਰ ਸਿੰਘ, ਧਰਮਿੰਦਰ ਸਿੰਘ ਸਿਰਥਲਾ, ਚਰਨ ਸਿੰਘ ਸਿਹੌੜਾ, ਭਜਨ ਸਿੰਘ ਸਿਆੜ, ਗੁਰਜੀਤ ਸਿੰਘ ਪੰਧੇਰ ਖੇੜੀ, ਪਰਮਜੀਤ ਸਿੰਘ ਝਮਟ, ਜਗਦੇਵ ਸਿੰਘ ਸਿਆੜ੍ਹ ਹਾਜ਼ਰ ਸਨ |