ਬੀਜਾ, 8 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਅਤੇ ਖੇਡਾਂ ਵੱਲ ਰੁਚੀ ਵਧਾਉਣ ਦੇ ਮਕਸਦ ਦੇ ਨਾਲ ਆਜ਼ਾਦੀ ਤੋਂ ਪਹਿਲਾ ਹੋਣ ਵਾਲਾ ਕਬੱਡੀ ਕੱਪ ਪਿੰਡ ਭੌਰਲਾ ਵਿਖੇ 80ਵਾਂ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਿਤੀ 9, 10, 11 ਨੂੰ ਹੋ ਰਹੇ ਖੇਡ ਮੇਲੇ ਵਿੱਚ 30,35, 40, 45, 50, 57, 65 ਕਿਲੋ ਵਜ਼ਨੀ ਕਬੱਡੀ ਅਤੇ ਇੱਕ ਪਿੰਡ ਓਪਨ ਕਬੱਡੀ ਕਲੱਬ ਦੇ ਮੈਚ ਕਰਵਾਏ ਜਾਣਗੇ | 9 ਦਸੰਬਰ ਨੂੰ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ |