ਬੀਜਾ, 4 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਕਾਂਗਰਸ ਪਾਰਟੀ ਹਲਕਾ ਖੰਨਾ ਦੇ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਾਂਗਰਸੀ ਵਰਕਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ | ਜਿਸ ਕਰਕੇ ਸਾਰੇ ਹੀ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਦੇ ਪ੍ਰਧਾਨ ਸੁਖਰਾਜ ਸਿੰਘ ਸ਼ੇਰ ਗਿੱਲ ਤੇ ਲੈਂਡ ਮਾਰਗਜ਼ ਬੈਂਕ ਦੇ ਚੇਅਰਮੈਨ ਬੇਅੰਤ ਸਿੰਘ ਜੱਸੀ ਨੇ ਕਰਦਿਆਂ ਆਖਿਆ ਕਿ ਬਦਲਾਅ ਕਰਕੇ ਆਈ ਆਪ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈੈ | ਇਸ ਮੌਕੇ ਭਗਵੰਤ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਸੁੱਖਾ, ਹਰਨੇਕ ਸਿੰਘ ਪੰਚ, ਹਰਪਾਲ ਸਿੰਘ ਚਹਿਲ ਸਾਬਕਾ ਸਰਪੰਚ, ਦਰਸ਼ਨ ਸਿੰਘ ਮਹਿਮੀ, ਗੁਰਪ੍ਰੀਤ ਸਿੰਘ ਕਿਸ਼ਨਗੜ੍ਹ, ਗਾਂਧੀ ਬੀਜਾ, ਜੋਰਾ ਸਿੰਘ, ਚਰਨ ਸਿੰਘ ਨੇ ਵੀ ਆਖਿਆ ਕਿ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਕੇ 2027 ਦੀਆਂ ਚੋਣਾਂ ਜਿੱਤਣ ਦਾ ਰਾਹ ਪੱਧਰਾ ਕਰੇਗੀ |