03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲੀਏਵਾਲ ਨੇ ਭਾਜਪਾ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ ਨਾਲ ਜਾ ਕੇ ਭਰਵਾਏ ਨਾਮਜ਼ਦਗੀ ਪੱਤਰ

ਅਜੀਤ ਡੈਸਕ 05-12-2025
ਕੁਹਾੜਾ, 4 ਦਸੰਬਰ (ਸੰਦੀਪ ਸਿੰਘ ਕੁਹਾੜਾ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ | ਇਸੇ ਤਹਿਤ ਹਲਕਾ ਸਾਹਨੇਵਾਲ ਅਧੀਨ ਪੈਂਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਪਾਰਟੀ ਦੇ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਦੀ ਅਗਵਾਈ ਵਿਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਇਸ ਮੌਕੇ ਜਿੰਦਰ ਸਿੰਘ ਸੰਧੂ, ਬਿੰਦਰ ਕੌਰ, ਦਲਬੀਰ ਸਿੰਘ ਘੁਮੈਤ, ਸੰਦੀਪ ਸਿੰਘ ਰਤਨਗੜ੍ਹ, ਮੁਲਖ ਰਾਜ ਸਿੰਘ, ਏਕਜੋਤ ਸਿੰਘ ਸੰਧੂ, ਸੋਨੀ ਪੰਜੇਟਾ, ਰਵੀ ਕਟਾਣੀ, ਸੋਨੀਆ ਕਟਾਣੀ ਕਲਾਂ, ਰਮਨੀਤ ਕੌਰ, ਸਾਜਨ ਸਿੰਘ ਭਮਾਂ ਕਲਾਂ ਅਤੇ ਹਰਦੀਪ ਸਿੰਘ ਚੌਂਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਤਿੰਦਰ ਸਿੰਘ ਜਟਾਣਾ ਨੇ ਭਰੇ ਕਾਗ਼ਜ਼ ਅਗਲੀ ਖ਼ਬਰ ਕਰਤਾਰ ਨਗਰ, ਮੜੀਆਂ ਰੋਡ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।