ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਕਿ੍ਸ਼ੀ ਵਿਗਿਆਨ ਕੇਂਦਰ ਸਮਰਾਲਾ ਡਾ. ਅਮਨਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ ਅਤੇ ਡਾ. ਪ੍ਰਮਿੰਦਰ ਕੌਰ ਸਹਾਇਕ ਪ੍ਰੋਫੈਸਰ ਸਦਕਾ ਆਪ ਖ਼ੁਦ ਜੋ ਕਿ 40 ਕਿਸਾਨ ਜਿਹੜੇ ਕਿ ਪਿੰਡ ਰਾਜੇਵਾਲ ਅਤੇ ਪਿੰਡ ਕੁੱਲੇਵਾਲ ਤਹਿਸੀਲ ਸਮਰਾਲਾ ਦੇ ਸਨ ¢ ਉਨ੍ਹਾਂ ਦੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਚ ਗਏ¢ ਜਿੱਥੇ ਕਿ ਸਾਰੇ ਕਿਸਾਨਾਂ ਨੂੰ ਡਾ. ਮਹੇਸ਼ ਨਰੰਗ (ਐੱਫ. ਐੱਮ. ਪੀ. ਈ.) ਡਿਪਾਰਟਮੈਂਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀਬਾੜੀ ਦੀਆਂ ਵੱਖੋ-ਵੱਖ ਮਸ਼ੀਨਾਂ ਦਾ ਦੌਰਾ ਕਰਵਾਇਆ ਅਤੇ ਕਿਸਾਨਾਂ ਨੂੰ ਹਰੇਕ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ | ਉਸ ਸਮੇਂ ਡਾ. ਪ੍ਰਮਿੰਦਰ ਕੌਰ ਹੋਮ ਸਾਇੰਸ ਅਤੇ ਡਾ. ਅਮਨਪ੍ਰੀਤ ਸਿੰਘ ਐਗੋਨੋਮੀ ਵੀ ਸਾਰੇ ਕਿਸਾਨਾਂ ਦੇ ਨਾਲ ਮੌਜੂਦ ਸਨ ¢