ਦੋਰਾਹਾ, 3 ਦਸੰਬਰ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਜੋਨ ਕਦੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਈ ਸਾਬਕਾ ਸਰਪੰਚ ਬਲਦੇਵ ਸਿੰਘ ਦੋਬੁਰਜੀ ਨੂੰ ਉਮੀਦਵਾਰ ਐਲਾਨਿਆ ਗਿਆ | ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਮਨਜੀਤ ਸਿੰਘ ਮਦਨੀਪੁਰ (ਹਲਕਾ ਇੰਚਾਰਜ ਪਾਇਲ), ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਪਰਮਿੰਦਰ ਸਿੰਘ ਪਨੈਚ, ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ, ਸਰਬਜੀਤ ਸਿੰਘ ਵਿਪਨ ਸੇਠੀ (ਸਰਕਲ ਜਥੇਦਾਰ), ਜਥੇਦਾਰ ਜਗਦੇਵ ਸਿੰਘ ਦਬੁਰਜੀ (ਸਰਕਲ ਜਥੇਦਾਰ), ਗੁਰਜੀਤ ਸਿੰਘ ਪੰਧੇਰ ਖੇੜੀ, ਜਥੇਦਾਰ ਪਿ੍ਤਪਾਲ ਸਿੰਘ ਝੱਮਟ (ਸਰਕਲ ਜਥੇਦਾਰ) ਆਦਿ ਨੇ ਕਿਹਾ ਕਿ ਸਾਬਕਾ ਸਰਪੰਚ ਬਲਦੇਵ ਸਿੰਘ ਦੋਬੁਰਜੀ ਟਕਸਾਲੀ ਅਤੇ ਸੂਝਵਾਨ ਆਗੂ ਹਨ, ਜਿਨ੍ਹਾਂ ਕੋਲ ਰਾਜਨੀਤੀ ਦਾ ਕਈ ਦਹਾਕੇ ਦਾ ਤਜਰਬਾ ਹੈ | ਇਸ ਸਮੇਂ ਦਰਮਿਆਨ ਸਾਬਕਾ ਸਰਪੰਚ ਬਲਦੇਵ ਸਿੰਘ ਦੋਬੁਰਜੀ ਦੀ ਅਗਵਾਈ ਵਿਚ ਪਿੰਡ ਦੋਬੁਰਜੀ ਵਿਚ ਯਾਦਗਾਰੀ ਇਤਿਹਾਸਕ ਕਾਰਜ ਹੀ ਨਹੀਂ ਹੋਏ ਸਗੋਂ ਪਿੰਡ ਦੀ ਪੰਚਾਇਤ ਦੋ ਵਾਰ ਦੀ 'ਕੌਮੀ ਪੁਰਸਕਾਰ' ਵਿਜੇਤਾ ਵੀ ਰਹੀ ਹੈ |