ਮਾਛੀਵਾੜਾ ਸਾਹਿਬ, 3 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਦੇ 16 ਬਲਾਕ ਸੰਮਤੀ ਜ਼ੋਨਾਂ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ¢ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਨੇ ਦੱਸਿਆ ਕਿ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਨਿਰਦੇਸ਼ਾਂ ਅਤੇ ਸਮੂਹ ਵਰਕਰਾਂ ਦੀ ਸਹਿਮਤੀ ਉਪਰੰਤ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ¢ ਉਨ੍ਹਾਂ ਕਿਹਾ ਕਿ ਮਾਛੀਵਾੜਾ ਖਾਮ ਜ਼ੋਨ ਤੋਂ ਰੀਮਾ ਰੰਗੀ, ਹਿਯਾਤਪੁਰ ਤੋਂ ਜਸਵਿੰਦਰ ਕੌਰ, ਜਾਤੀਵਾਲ ਤੋਂ ਜਗਤਾਰ ਸਿੰਘ, ਮਾਣੇਵਾਲ ਤੋਂ ਕਸ਼ਮੀਰ ਸਿੰਘ, ਤੱਖਰਾਂ ਤੋਂ ਕੁਲਦੀਪ ਕੌਰ, ਰਤੀਪੁਰ ਤੋਂ ਸੁਰਿੰਦਰ ਕੌਰ, ਸ਼ੇਰਪੁਰ ਬੇਟ ਤੋਂ ਗੁਰਪ੍ਰੀਤ ਸਿੰਘ, ਹੇਡੋਂ ਬੇਟ ਤੋਂ ਰੀਨਾ ਰਾਣੀ, ਪੰਜਗਰਾਈਆਂ ਤੋਂ ਮਲਕੀਤ ਕੌਰ, ਚੱਕਲ਼ੀ ਆਦਲ ਤੋਂ ਜਸਵਿੰਦਰ ਕੌਰ, ਬਹਿਲੋਲਪੁਰ ਤੋਂ ਰਜਿੰਦਰ ਸਿੰਘ, ਕਕਰਾਲਾ ਕਲਾਂ ਤੋਂ ਲਖਵੀਰ ਕੌਰ, ਹੇਡੋਂ ਢਾਹਾ ਤੋਂ ਮਨਦੀਪ ਕੌਰ, ਭਰਥਲਾ ਤੋਂ ਤੇਜਪਾਲ ਸਿੰਘ, ਗਹਿਲੇਵਾਲ ਤੋਂ ਨਛੱਤਰ ਸਿੰਘ, ਖੀਰਨੀਆਂ ਤੋਂ ਜਸਵੀਰ ਸਿੰਘ ਦੇ ਨਾਮ ਸ਼ਾਮਲ ਹਨ¢ ਇਸ ਮੌਕੇ ਭੁਪਿੰਦਰ ਸਿੰਘ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬਲਾਕ ਮਾਛੀਵਾੜਾ ਦੇ ਸਾਰੇ ਵਰਕਰ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ਵਿਚ ਜੁੱਟ ਜਾਣਗੇ ¢ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਨੇ ਆਮ ਆਦਮੀ ਪਾਰਟੀ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ¢ ਉਨ੍ਹਾਂ ਰਿਟਰਨਿੰਗ ਅਧਿਕਾਰੀ ਨੂੰ ਆਪਣੇ ਦਸਤਾਵੇਜ਼ ਸੌਂਪੇ ¢ ਇਸ ਤੋਂ ਇਲਾਵਾ ਰਵੀ ਸੈਂਸੋਵਾਲ ਨੇ ਵੀ ਕਵਰਿੰਗ ਉਮੀਦਵਾਰ ਵਜੋਂ ਦਸਤਾਵੇਜ਼ ਦਿੱਤੇ ¢ ਇਸ ਮੌਕੇ ਉਨ੍ਹਾਂ ਨਾਲ ਗੁਰਨਾਮ ਸਿੰਘ ਖ਼ਾਲਸਾ, ਗੁਰਵੀਰ ਸਿੰਘ ਖੇੜਾ, ਗੁਰਜੰਟ ਸਿੰਘ, ਸਰੂਪ ਸਿੰਘ ਵੀ ਮੌਜੂਦ ਸਨ¢