11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ ਸਰਕਾਰ ਪੈਸੇ ਦੀ ਬਜਾਏ ਗੱਲਾਂ ਨਾਲ ਕਰ ਰਹੀ ਵਿਕਾਸ: ਜੁਲਮਗੜ, ਸਿਆੜ

ਅਜੀਤ ਡੈਸਕ 25-09-2025
ਮਲੌਦ, 24 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਪੈਸੇ ਦੀ ਬਜਾਏ ਗੱਲਾਂ ਨਾਲ ਕਰ ਰਹੀ ਹੈ ਵੱਡੇ-ਵੱਡੇ ਵਿਕਾਸ-ਕਾਰਜਾਂ ਦੇ ਦਾਅਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਲੌਦ ਵਿਖੇ ਕਾਂਗਰਸੀ ਆਗੂ ਤੇ ਸਾਬਕਾ ਉਪ-ਚੇਅਰਮੈਨ ਮਾਰਕੀਟ ਕਮੇਟੀ ਮਲੌਦ ਤੇ ਪ੍ਰੋ: ਗੁਰਮੁਖ ਸਿੰਘ ਗੋਮੀ ਸਿਆੜ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਅੱਡੀਆਂ ਚੁੱਕ-ਚੁੱਕ ਕੇ ਬਦਲਾਅ ਦੇ ਭੁਲੇਖੇ ਪਾਈਆਂ ਵੋਟਾਂ ਅੱਜ ਪਛਤਾਵੇ ਦੇ ਰੂਪ ਵਿਚ ਬਦਲ ਗਈਆਂ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਬੜਾ ਅੰਤਰ ਹੈ, ਜਿਸ ਦੇ ਨਤੀਜੇ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸਭ ਦੇ ਸਾਹਮਣੇ ਹੋਣਗੇ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਹਾਮੀ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਹੈ ਜੋ 2027 ਵਿਚ ਸਰਕਾਰ ਬਣਾ ਕੇ ਲੋਕ ਉਮੀਦਾਂ ਉੱਪਰ ਖਰੀ ਉਤਰੇਗੀ | ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਗੁਰੀ ਲਸਾੜਾ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਨੀਲਾ ਰੱਬੋਂ ਨੀਚੀ, ਮਾ: ਰਾਜ ਸਿੰਘ ਸਹਾਰਨ ਮਾਜਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੋਰਾਹਾ ਵਿਖੇ ਰਾਮ-ਲੀਲ੍ਹਾ ਦਾ ਮੰਚਨ ਸ਼ੁਰੂ ਅਗਲੀ ਖ਼ਬਰ ਮੰਗਲੀ ਉੱਚੀ ਦੀ 29 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।