22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਦਲਿਤ ਸਮਾਜ ਕਾਂਗਰਸ ਨਾਲ ਖੜ੍ਹਾ, ਹਰ ਲੜਾਈ ਮਜ਼ਬੂਤੀ ਨਾਲ ਲੜਾਂਗੇ-ਸੁਧੀਰ ਚੌਧਰੀ <br/>

ਅਜੀਤ ਡੈਸਕ 31-12-2025

ਬਠਿੰਡਾ, 30 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਐੱਸ.ਸੀ. ਵਿੰਗ ਦੀ ਇਕ ਮੀਟਿੰਗ ਜ਼ਿਲ੍ਹਾ ਬਠਿੰਡਾ ਐੱਸ.ਸੀ. ਵਿੰਗ ਸ਼ਹਿਰੀ ਦੇ ਚੇਅਰਮੈਨ ਸੁਨੀਲ ਕੁਮਾਰ ਅਤੇ ਦਿਹਾਤੀ ਦੇ ਚੇਅਰਮੈਨ ਸਰਦੂਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਏਆਈਸੀਸੀ ਦੇ ਕੋਆਰਡੀਨੇਟਰ ਸੁਧੀਰ ਚੌਧਰੀ ਅਤੇ ਮਾਲਵਾ ਐੱਸ.ਸੀ. ਵਿੰਗ ਦੀ ਇੰਚਾਰਜ ਰੁਪਿੰਦਰ ਕੌਰ ਰੂਬੀ ਸਾਬਕਾ ਵਿਧਾਇਕਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਕੋਆਰਡੀਨੇਟਰ ਸੁਧੀਰ ਚੌਧਰੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਦੇਸ਼ ਦੀ ਆਤਮਾ ਹੈ ਅਤੇ ਇਹ ਆਤਮਾ ਸਾਡੇ ਦਲਿਤ ਸਮਾਜ ਵਿਚ ਵਸਦੀ ਹੈ¢ ਜਦੋਂ ਤੱਕ ਦਲਿਤ ਸਮਾਜ ਕਾਂਗਰਸ ਨਾਲ ਖੜ੍ਹਾ ਹੈ¢ ਅਸੀਂ ਹਰ ਲੜਾਈ ਮਜ਼ਬੂਤੀ ਨਾਲ ਲੜਾਂਗੇ | ਉਨ੍ਹਾਂ ਭਾਜਪਾ ਵਲੋਂ ਮਨਰੇਗਾ ਦਾ ਨਾਮ ਬਦਲਣ ਅਤੇ ਉਸ ਵਿਚ ਬਦਲਾਅ ਕਰਨ ਦੀ ਨਿਖੇਧੀ ਕਰਦਿਆਂ ਉਸ ਨੂੰ ਮਜ਼ਦੂਰ ਵਿਰੋਧੀ ਫ਼ੈਸਲਾ ਦੱਸਿਆ | ਉਨ੍ਹਾਂ ਨੇ ਕਿਹਾ ਕਿ ਅਸੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਲਈ ਅਤੇ ਮਹਾਤਮਾ ਗਾਂਧੀ ਦੇ ਇਸ ਦੇਸ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ | ਮੀਟਿੰਗ ਵਿਚ ਰੁਪਿੰਦਰ ਕੌਰ ਰੂਬੀ ਅਤੇ ਅਮਿ੍ਤਾ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਬਲਾਕ ਪ੍ਰਧਾਨ ਮਾਧੋ ਸ਼ਰਮਾ, ਦੁਲੀ ਚੰਦ ਕੁਲਾਣਿਆ, ਤੁਲਸੀ ਦਾਸ ਪਚੇਰਵਾਲ, ਸੰਨੀ ਬਰਾੜ, ਰੂਪ ਸਿੰਘ, ਹਰਿ ਓਮ ਕਪੂਰ, ਜਗਮੀਤ ਸਿੰਘ, ਬਲਜੀਤ ਸਿੰਘ, ਪ੍ਰੀਤਮ ਸਿੰਘ ਕੋਆਰਡੀਨੇਟਰ, ਪ੍ਰਗਟ ਸਿੰਘ, ਡਾ. ਬਿੰਦਰ, ਗੁਰਜੰਟ ਸਿੰਘ, ਕੇਵਲ ਸਿੰਘ, ਸਰਬਜੀਤ ਸਿੰਘ, ਮਾਸਟਰ ਬਿਰਸਾ, ਜੰਗੀਰ ਸਿੰਘ, ਗੁਰਦੀਪ ਕੌਰ, ਸ਼ੀਲਾ, ਊਸ਼ਾ ਰਾਣਾ, ਇੰਦਰਜੀਤ ਸਿੰਘ, ਰਾਜਿੰਦਰ ਸਿੰਘ ਗੋਪੀ, ਸ਼ਿਵ ਲਾਲ, ਸੁਖਦੇਵ ਸਿੰਘ ਬਾਇਆ, ਗੁਰਦੀਪ ਸਿੰਘ, ਭੋਲਾ ਸਿੰਘ, ਸੁਖਦੇਵ ਸਿੰਘ ਬੁੱਟਰ, ਵਿਜੈ ਕੁਮਾਰ, ਬਲਬੀਰ ਸਿੰਘ, ਉਮਾ ਸ਼ੰਕਰ, ਰਾਧੇ ਸ਼ਾਮ, ਮਲਕੀਤ ਕੌਰ ਮਿਤੋ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਮੌਕੇ ਬੱਚਿਆਂ ਨੂੰ ਕਾਪੀਆਂ ਪੈੱਨ ਵੰਡੇ <br/> ਅਗਲੀ ਖ਼ਬਰ calander 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।