02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗ੍ਰਾਮ ਪੰਚਾਇਤ ਬੱਲ੍ਹੋ ਦਾ ਆਮ ਇਜਲਾਸ ਹੋਵੇਗਾ 31 ਨੂੰ <br/>

ਪਿੰਡ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕÏਰ <br/> 29-12-2025
ਚਾਉਕੇ, 28 ਦਸੰਬਰ (ਮਨਜੀਤ ਸਿੰਘ ਘੜੈਲੀ)-ਨੇੜਲੇ ਪਿੰਡ ਬੱਲ੍ਹੋ ਦੀ ਗ੍ਰਾਮ ਪੰਚਾਇਤ ਨੇ ਨਵੇਂ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਣਾਉਣ ਲਈ ਗ੍ਰਾਮ ਸਭਾ ਦਾ ਆਮ ਇਜਲਾਸ ਸੱਦਿਆ ਹੈ¢ ਸਰਪੰਚ ਅਮਰਜੀਤ ਕÏਰ ਨੇ ਦੱਸਿਆ ਕਿ ਆਮ ਇਜਲਾਸ 31 ਦਸੰਬਰ ਨੂੰ ਪਿੰਡ ਦੀ ਅਨਾਜ ਮੰਡੀ 'ਚ ਹੋਵੇਗਾ ਅਤੇ ਇਸ ਆਮ ਇਜਲਾਸ ਦੀ ਮੀਟਿੰਗ 'ਚ ਸਾਲ 2026-27 ਦੀ ਜੀ.ਪੀ.ਡੀ.ਪੀ.ਪਲਾਨ ਬਣਾਇਆ ਜਾਵੇਗਾ ਤਾਂ ਕਿ ਲੋਕਾਂ ਦੀ ਭਾਗੀਦਾਰੀ ਨਾਲ ਪਿੰਡ ਦੀਆਂ ਯੋਜਨਾਵਾਂ ਬਣ ਸਕਣ | ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਦੀ ਬਹਾਲੀ ਲਈ ਮਤੇ ਪਾਸ ਕੀਤੇ ਜਾਣਗੇ ਤਾਂ ਕਿ ਨਰੇਗਾ ਮਜ਼ਦੂਰਾਂ ਨੂੰ ਕੰਮ ਮਿਲ ਸਕੇ¢ ਪਰਮਜੀਤ ਸਿੰਘ ਵੀ.ਡੀ.ਓ. ਨੇ ਦੱਸਿਆ ਕਿ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਲਾਭਪਾਤਰੀਆਂ ਦੀ ਚੋਣ ਕਰਨਾ, ਹੋਣ ਵਾਲੇ ਵਿਕਾਸ ਕਾਰਜਾਂ ਬਾਰੇ, ਟਿਕਾਊ ਵਿਕਾਸ ਦੇ ਟੀਚਿਆਂ ਨੂੰ ਜੀ ਪੀ.ਡੀ.ਪੀ. 'ਚ ਸ਼ਾਮਿਲ ਕਰਨਾ, ਸਮਾਜਿਕ ਮੁੱਦਿਆਂ ਤੇ ਵਿਚਾਰ ਚਰਚਾ, ਵਾਤਾਵਰਨ ਦੇ ਸੁਧਾਰ ਲਈ, ਸਿੱਖਿਆਂ, ਸਿਹਤ ਤੇ ਖੇਡਾਂ ਬਾਰੇ ਮਤੇ ਪਾਸ ਕੀਤੇ ਜਾਣਗੇ | ਇਸ ਤੋਂ ਇਲਾਵਾ ਸਰਪੰਚ ਦੀ ਆਗਿਆ ਨਾਲ ਹੋਰਨਾਂ ਵਿਕਾਸ ਕਾਰਜਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਆਮ ਇਜਲਾਸ ਚ ਆਉਣ ਵਾਲੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਮੁਫ਼ਤ ਚ ਲੱਕੀ ਡਰਾਅ ਕੱਢ ਕੇ ਇਨਾਮ ਦਿੱਤੇ ਜਾਣਗੇ |


ਪਿਛਲੀ ਖ਼ਬਰ ਗੋਨਿਆਣਾ ਮੰਡੀ ਦੀ ਵਾਰਡਬੰਦੀ ਵਿਚ ਕਾਫੀ ਉਲਟ ਪੁਲਟ ਹੋਣ ਕਰਕੇ ਪੀ੍ਰਤਮ ਸਿੰਘ ਕੋਟਭਾਈ ਸਮੇਤ ਹੋਰ ਅਨੇਕਾਂ ਆਗੂਆਂ ਨੇ ਕੀ... ਅਗਲੀ ਖ਼ਬਰ ਮੋਟਰਸਾਈਕਲ 'ਤੇ ਲਿਫ਼ਟ ਦੇਣ ਬਹਾਨੇ ਸੁੰਨਸਾਨ ਥਾਂ 'ਤੇ ਲਿਜਾ ਕੇ ਔਰਤ ਦੀਆਂ ਵਾਲੀਆਂ ਲੁੱਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।