30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਹਾਇਕ ਲਾਈਨਮੈਨ ਦੀ ਮੌਤ

ਅਜੀਤ ਡੈਸਕ 29-12-2025
ਕੋਟਫੱਤਾ, 28 ਦਸੰਬਰ (ਰਣਜੀਤ ਸਿੰਘ ਬੁੱਟਰ)-ਸਬ ਡਵੀਜ਼ਨ ਕੋਟਸ਼ਮੀਰ ਵਿਚ ਕੰਮ ਕਰਦੇ ਇਕ ਬਿਜਲੀ ਕਰਮਚਾਰੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਭਾਗੀਵਾਂਦਰ ਫੀਡਰ ਅਧੀਨ ਪੈਂਦੀ ਕੋਟਸ਼ਮੀਰ ਦੀ ਘਰੇਲੂ ਬਿਜਲੀ ਠੀਕ ਕਰਨ ਲਈ ਖੰਬੇ 'ਤੇ ਚੜਿ੍ਹਆ ਸੀ¢ ਐੱਸ.ਡੀ.ਓ. ਕੋਟਸ਼ਮੀਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਤਾਰਾਂ ਵਿਚ ਬੈਕ ਕਰੰਟ ਆਉਣ ਨਾਲ ਸਹਾਇਕ ਲਾਈਨਮੈਨ ਜਸਪਾਲ ਖਾਨ ਵਾਸੀ ਜੱਸੀ ਪੌ ਵਾਲੀ ਨੂੰ ਬਿਜਲੀ ਦਾ ਝਟਕਾ ਲੱਗਿਆ ਤੇ ਉਹ ਖੰਬੇ ਤੋਂ ਹੇਠਾਂ ਡਿੱਗ ਪਿਆ ਤੇ ਉਸ ਦੀ ਰੀੜ੍ਹ ਦੀ ਹੱਡੀ ਦਾ ਮਣਕਾ ਟੁੱਟ ਗਿਆ¢ ਸਹਾਇਕ ਲਾਈਨਮੈਨ ਤੁਰੰਤ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ¢ ਮਿ੍ਤਕ ਲਾਈਨਮੈਨ ਦੇ ਪਰਿਵਾਰ ਵਲੋਂ ਮੌਤ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ¢


ਪਿਛਲੀ ਖ਼ਬਰ ਪ੍ਰਵਾਸੀ ਨੌਜਵਾਨ ਨੇ ਆਪਣੀ ਸਕੀ ਨਾਬਾਲਗ ਭੈਣ ਨੂੰ ਬਣਾਇਆ ਹਵਸ਼ ਦਾ ਸ਼ਿਕਾਰ <br/> ਅਗਲੀ ਖ਼ਬਰ ਕੋਟਸ਼ਮੀਰ ਦੇ ਵਾਰਡ ਚਾਰ ਵਿਚ ਬਿਜਲੀ ਦਾ ਟੁੱਟਿਆ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।