27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਐੱਚ.ਐੱਮ.ਈ.ਐੱਲ. ਨੇ ਪਿੰਡ ਬਹਿਮਣ ਜੱਸਾ ਸਿੰਘ ਅਤੇ ਬਹਿਮਣ ਕੌਰ ਸਿੰਘ ਵਿਚ ਦੋ ਆਧੁਨਿਕ ਜਿੰਮ ਕੀਤੇ ਸ਼ੁਰੂ <br/>

ਅਜੀਤ ਡੈਸਕ 05-12-2025
ਸੀਂਗੋ ਮੰਡੀ, 4 ਦਸੰਬਰ (ਪਿ੍ੰਸ ਗਰਗ)-ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਦੇ ਹੋਏ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਐੱਚ ਐੱਮ ਈ ਐੱਲ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਸ਼ੁਰੂ ਕੀਤੀ ਫ਼ਿਟਨੈੱਸ ਮੁਹਿੰਮ ਅੱਜ ਇਕ ਹੋਰ ਮਹੱਤਵਪੂਰਨ ਮੰਜ਼ਿਲ 'ਤੇ ਪਹੁੰਚ ਗਈ | ਐੱਚ ਐੱਮ ਈ ਐੱਲ ਨੇ ਅੱਜ ਪਿੰਡ ਬਹਿਮਣ ਜੱਸਾ ਸਿੰਘ ਅਤੇ ਪਿੰਡ ਬਹਿਮਣ ਕੌਰ ਸਿੰਘ ਵਿਚ ਦੋ ਨਵੇਂ ਆਧੁਨਿਕ ਜਿੰਮ ਦਾ ਉਦਘਾਟਨ ਕੀਤਾ | ਇਹ ਨੌਜਵਾਨਾਂ ਦੀ ਤੰਦਰੁਸਤੀ ਅਤੇ ਸਸ਼ਕਤੀਕਰਨ ਵੱਲ ਇਕ ਵੱਡੀ ਸਫ਼ਲਤਾ ਸਾਬਤ ਹੋਵੇਗੀ | ਪਹਿਲਾ ਸਮਾਗਮ ਪਿੰਡ ਬਹਿਮਣ ਜੱਸਾ ਸਿੰਘ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਗ੍ਰਾਮ ਪੰਚਾਇਤ, ਯੂਥ ਕਲੱਬ ਮੈਂਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ | ਇਸ ਮੌਕੇ 'ਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਐੱਚ ਐੱਮ ਈ ਐੱਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਜਿਮ ਨਾਲ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਿਚ ਅਤੇ ਫੌਜ ਤੇ ਪੁਲਿਸ ਭਰਤੀ ਦੀ ਤਿਆਰੀ ਲਈ ਸਹੀ ਦਿਸ਼ਾ ਦੇਣ ਵਿਚ ਵੱਡੀ ਮੱਦਦ ਮਿਲੇਗੀ | ਇਸ ਤੋਂ ਬਾਅਦ ਬਹਿਮਣ ਕੌਰ ਸਿੰਘ ਪਿੰਡ ਵਿਚ ਦੂਜਾ ਉਦਘਾਟਨ ਕਰਵਾਇਆ ਗਿਆ, ਜਿੱਥੇ ਆਧੁਨਿਕ ਜਿਮ ਮਸ਼ੀਨਾਂ ਨਾਲ ਸਜਿਆ ਸੈਂਟਰ ਨੌਜਵਾਨਾਂ ਵਲੋਂ ਬਹੁਤ ਉਤਸ਼ਾਹ ਨਾਲ ਸਵੀਕਾਰਿਆ ਗਿਆ | ਇਸ ਸਮਾਗਮ 'ਚ ਸੀ.ਐੱਸ.ਆਰ. ਦੇ ਡੀ ਜੀ ਐੱਮ ਵਿਸ਼ਵ ਮੋਹਨ ਪ੍ਰਸਾਦ ਵਿਸ਼ੇਸ਼ ਰੂਪ ਨਾਲ ਮੌਜੂਦ ਸਨ | ਉਨ੍ਹਾਂ ਕਿਹਾ ਕਿ ਐੱਚ ਐੱਮ ਈ ਐੱਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਫਿਟਨੈੱਸ, ਆਤਮ ਵਿਸ਼ਵਾਸ ਅਤੇ ਅਨੁਸ਼ਾਸਨ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਹੁਣ ਤੱਕ ਐੱਚ ਐੱਮ ਈ ਐੱਲ ਨੇ ਆਲੇ ਦੁਆਲੇ ਦੇ 30 ਪਿੰਡਾਂ ਵਿਚ ਆਧੁਨਿਕ ਜਿਮ ਸਥਾਪਿਤ ਕੀਤੇ ਹਨ, ਅਤੇ ਇਨ੍ਹਾਂ ਨਾਲ ਪਿੰਡਾਂ ਦੇ ਨੌਜਵਾਨਾਂ ਦੀ ਜ਼ਿੰਦਗੀ ਵਿਚ ਸਪੱਸ਼ਟ ਤੌਰ 'ਤੇ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ | ਇਸ ਮੌਕੇ 'ਤੇ ਪਿੰਡ ਦੇ ਸਰਪੰਚ ਵਜ਼ੀਰ ਸਿੰਘ ਨੇ ਵੀ ਐੱਚ ਐੱਮ ਈ ਐੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਿਮ ਨੇ ਨੌਜਵਾਨਾਂ ਵਿਚ ਨਵੀਂ ਊਰਜਾ ਅਤੇ ਨਵੀਂ ਦਿਸ਼ਾ ਜਨਮ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕਈ ਨੌਜਵਾਨ ਹੁਣ ਫੌਜ ਅਤੇ ਪੁਲਿਸ ਭਰਤੀ ਦੀ ਤਿਆਰੀ ਨੂੰ ਲਕਸ਼ ਬਣਾਕੇ ਨਿਯਮਿਤ ਤੌਰ 'ਤੇ ਕਸਰਤ ਕਰ ਰਹੇ ਹਨ |

ਪਿਛਲੀ ਖ਼ਬਰ ਸਾਨੂੰ ਹਮੇਸ਼ਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ-ਬੀ.ਕੇ. ਭੈਣ ਊਸ਼ਾ ਅਗਲੀ ਖ਼ਬਰ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਵਿਖੇ ਅੰਤਰ ਰਾਸ਼ਟਰੀ ਏਡਜ਼ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।